ਪਾਕਿਸਤਾਨ ਵੱਲੋਂ ਸੀਜਫਾਇਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਸੀਜਫਾਇਰ ਦੀ ਗੱਲ ਆਖੀ ਗਈ ਹੈ ਅਸੀਂ ਆਪਣਾ ਸੀਜ਼ਫਾਇਰ ਈਰਾਨ ਨੂੰ ਸੌਂਪ ਦਿੱਤਾ ਹੈ ਤੇ ਹੁਣ ਅਮਰੀਕਾ ਦਾ ਵੀ ਚਾਰੋਂ ਪਾਸੇ ਮਜ਼ਾਕ ਉਡਾਇਆ ਜਾ ਰਿਹਾ ਹੈ।
ਈਰਾਨ ਦੀ ਸਾਂਸਦ ਸਪੀਕਰ ਵਲੋਂ ਵੀ ਟਵੀਟਰ ਉਤੇ ਪੋਸਟ ਪਾਈ ਗਈ ਤੇ ਜੰਗ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਗ ਨਾਲ ਜਿਹੜਾ ਨੁਕਸਾਨ ਹੋਇਆ ਹੈ ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਸਾਡਾ ਇਰਾਦਿਆਂ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਹਾਂ”।ਉਨ੍ਹਾਂ ਨੇ ਸਿੱਧੇ ਤੌਰ ‘ਤੇ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸਭ ਦੇ ਵਿਚਾਲੇ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਕੁਝ ਦਿਨ ਪਹਿਲਾਂ ਟਰੰਪ ਨੇ ਬਿਆਨ ਦਿੱਤਾ ਸੀ ਕਿ ਅਸੀਂ 5 ਦਿਨ ਦਾ ਯੁੱਧ ਵਿਰਾਮ ਕਰ ਰਹੇ ਹਾਂ ਤੇ ਕੋਈ ਵੀ ਅਟੈਕ ਅਸੀਂ ਨਹੀਂ ਕਰਾਂਗੇ ਪਰ ਕਿਉਂਕਿ ਪਿੱਛੇ ਜਿਹੇ ਇਕ ਸਰਵੇ ਆਇਆ ਸੀ ਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਟਰੰਪ ਇਸ ਵਿਚ ਵੀ ਵੱਡੇ ਪੱਧਰ ‘ਤੇ ਝੂਠ ਬੋਲ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦਾ ਵੱਡਾ ਐਕਸ਼ਨ, 10 ਤਸ/ਕਰਾਂ ਸਣੇ ਵਿਦੇਸ਼ੀ ਹ.ਥਿ/ਆਰ ਕੀਤੇ ਬਰਾਮਦ
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ 5 ਦਿਨਾਂ ਵਿਚ ਟਰੰਪ ਆਪਣੀ ਫੋਰਸਿਸ ਨੂੰ ਰੀ-ਸ਼ੈਡਿਊਲਡ ਕਰ ਰਹੇ ਹਨ ਕਿਉਂਕਿ ਜਿੰਨੇ ਵੀ ਅਟੈਕ ਹੋਏ ਹਨ, ਕੁਝ ਵੀ ਹਾਸਲ ਨਹੀਂ ਕਰ ਸਕੇ। ਸਿਰਫ ਉਨ੍ਹਾਂ ਦੇ ਲੀਡਰਾਂ ਨੂੰ ਮਾਰ ਕੇ ਜਾਂ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਹੈ। ਜੰਗ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਅਮਰੀਕਾ ਨੇ ਲਿਖਤੀ ਪ੍ਰਪੋਜ਼ਲ ਪਾਕਿਸਤਾਨ ਦੁਆਰਾ ਈਰਾਨ ਨੂੰ ਭੇਜਿਆ ਹੈ ਤੇ ਪਾਕਿਸਤਾਨ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੀ ਪ੍ਰਪੋਜ਼ਲ ਈਰਾਨ ਨੂੰ ਭੇਜ ਦਿੱਤੀ ਹੈ ਤੇ ਈਰਾਨ ਨੇ ਉਸ ਪ੍ਰਪੋਜ਼ਲ ਬਾਰੇ ਕੀ ਕਿਹਾ ਹੈ ਇਸ ਬਾਰੇ ਸਪੱਸ਼ਟ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









