ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਗ ਵਿਚਾਲੇ ਇਕ ਹੋਰ ਅਹਿਮ ਮੀਟਿੰਗ ਸੱਦ ਲਈ ਗਈ ਹੈ। 7 ਵਜੇ ਬੈਠਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਹਾਈ ਲੈਵਲ ਸਕਿਓਰਿਟੀ ਦੇ ਨਾਲ ਦੇਸ਼ ਵੱਖ-ਵੱਖ ਮੰਤਰੀਆਂ ਦੇ ਨਾਲ ਇਹ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਐੱਸ ਜੇ. ਸ਼ੰਕਰ ਤੋਂ ਇਲਾਵਾ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਇਹ ਮੀਟਿੰਗ ਸੱਦੀ ਗਈ ਹੈ।
ਦੱਸ ਦੇਈਏ ਕਿ ਬਜਿਲੀ ਦੀ ਸਪਲਾਈ ਪੂਰੇ ਭਾਰਤ ਵਿਚ ਜੰਗ ਵਿਚ ਬਿਲਕੁਲ ਸਹੀ ਬਣੀ ਰਹੇ ਇਸ ‘ਤੇ ਚਰਚਾ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਇਕ ਹੋਰ ਖਾਸ ਅਪੀਲ ਪੱਛਮੀ ਏਸ਼ੀਆ ਟਕਰਾਅ ਦੇ ਵਿਚ ਸਭ ਨੂੰ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਭਾਰਤੀ ਨਾਗਰਿਕਾਂ ਨੂੰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਈਰਾਨ ਨੇ ਮੁੜ ਦਿੱਤੀ ਚੇਤਾਵਨੀ-‘ਅਮਰੀਕਾ ਨੂੰ ਫ਼ੌਜ ਭੇਜਣ ਦੀ ਗਲਤੀ ਪਵੇਗੀ ਮਹਿੰਗੀ, ਛੇ ਮਹੀਨਿਆਂ ਤੱਕ ਜੰ/ਗ ਲਈ ਤਿਆਰ’
ਜ਼ਿਕਰਯੋਗ ਹੈ ਕਿ 22 ਮਾਰਚ ਨੂੰ ਵੀ CCS ਦੇ ਨਾਲ ਮੀਟਿੰਗ ਹੋਈ ਸੀ ਤੇ ਕੁ ਦਿਨਾਂ ਦੇ ਅੰਦਰ-ਅੰਦਰ ਫਿਰ ਤੋਂ ਇਹ ਮੀਟਿੰਗ ਸੱਦ ਲਈ ਗਈ ਹੈ। ਦੇਸ਼ ਵਿਚ ਜ਼ਰੂਰੀ ਵਸਤੂਆਂ ਠੀਕ ਤਰੀਕੇ ਦੇ ਨਾਲ ਉਪਲਬਧ ਹਨ ਜਾਂ ਨਹੀਂ ਇਸ ‘ਤੇ ਗੱਲਬਾਤ ਹੋਵੇਗੀ ਤੇ ਮਹੱਤਵਪੂਰਨ ਖੇਤਰ ਜਿਥੇ ਜੰਗ ਦਾ ਅਸਰ ਪੈ ਸਕਦਾ ਹੈ। ਉਨ੍ਹਾਂ ਦਾ ਜਾਇਜ਼ਾ ਲਿਆ ਜਾਵੇਗਾ। CCS ਦੇਸ਼ ਦੀ ਰਾਸ਼ਟਰੀ ਸੁਰੱਖਿਆ ਤੇ ਰਣਨੀਤਕ ਮਾਮਲਿਆਂ ਬਾਰੇ ਸਭ ਤੋਂ ਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ। ਇਸ ਦੀ ਅਗਵਾਈ PM ਮੋਦੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









