ਮੋਹਾਲੀ ਦੇ ਪਿੰਡ ਹਰਲਾਲਪੁਰ ਤੋਂ ਖਬਰ ਸਾਹਮਣੇ ਆਈ ਹੈ ਜਿਥੇ ‘ਚ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲਾ ਹੋਇਆ ਹੈ। ਹਮਲੇ ‘ਚ ਸਬ ਇੰਸਪੈਕਟਰ ਦੇ ਸਿਰ ‘ਚ ਸੱਟ ਲੱਗੀ ਹੈ ਤੇ SI ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।
ਹਮਲੇ ਵਿਚ ਅੰਡਰ ਟ੍ਰੇਨਿੰਗ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਲਈ ਜਿਵੇਂ ਹੀ ਪੁਲਿਸ ਟੀਮ ਪਹੁੰਚਦੀ ਹੈ ਤਾਂ ਮੁਲਜ਼ਮਾਂ ਵੱਲੋਂ ਪੁਲਿਸ ‘ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਪੁਲਿਸ ਦੀ ਵਰਦੀ ਤੱਕ ਫਾੜ ਦਿੱਤੀ ਗਈ। ਹਾਲਾਂਕਿ ਅਜੇ ਤੱਕ ਪੁਲਿਸ ਪਾਰਟੀ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। ਹਮਲੇ ਦੌਰਾਨ ਧੱਕਾ-ਮੁੱਕੀ ਹੁੰਦੀ ਹੈ ਤੇ ਇਸ ਦੌਰਾਨ ਪੁਲਿਸ ਦੀ ਵਰਦੀ ਤੱਕ ਫਾੜ ਦਿੱਤੀ ਜਾਂਦੀ ਹੈ ਤੇ ਨਾਲ ਹੀ ਸਬ-ਇੰਸਪੈਕਟਰ ਦੇ ਸਿਰ ‘ਤੇ ਵੀ ਸੱਟ ਲੱਗੀ ਹੈ ਜੋ ਕਿ ਹੁਣ ਹਸਪਤਾਲ ਵਿਚ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾ/ਰਦਾਤ, ਅਣਪਛਾਤੇ ਹਮਲਾਵਰਾਂ ਨੇ ਗੱਡੀ ‘ਚ ਬੈਠੇ ਨੌਜਵਾਨ ਦਾ ਗੋ.ਲੀ/ਆਂ ਮਾ/ਰ ਕੇ ਕੀਤਾ ਕ.ਤ/
ਜਾਣਕਾਰੀ ਮੁਤਾਬਕ ਸਦਰ ਥਾਣਾ ਖਰੜ ਵਿਚ ਤਾਇਨਾਤ ਅੰਡਰ ਟ੍ਰੇਨਿੰਗ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਆਪਣੀ ਟੀਮ ਨਾਲ NDPS ਮਾਮਲੇ ਵਿਚ ਮੁਲਜ਼ਮ ਨੂੰ ਫੜਨ ਪਹੁੰਚੇ ਸਨ ਤੇ ਪੁਲਿਸ ਟੀਮ ਵੱਲੋਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਉਥੇ ਮੌਜੂਦ ਕੁਝ ਨੌਜਵਾਨਾਂ ਨੇ ਅਚਾਨਕ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਪੁਲਿਸ ਹਮਲਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










