ਰਸਿਖ ਸਲਾਮ ਤੇ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਲੇਂਜਰਸ ਬੇਂਗਲੁਰੂ (ਆਰਸੀਬੀ) ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ 20 ਓਵਰਾਂ ਵਿਚ 10 ਵਿਕਟਾਂ ‘ਤੇ 146 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਆਰਸੀਬੀ ਨੇ 15.1 ਓਵਰਾਂ ਵਿਚ 5 ਵਿਕਟਾਂ ‘ਤੇ 149 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਇਸ ਜਿੱਤ ਦੇ ਨਾਲ ਹੀ ਆਰਸੀਬੀ ਅੰਕ ਸ਼੍ਰੇਣੀ ਵਿਚ ਚੋਟੀ ਦੇ ਸਥਾਨ ‘ਤੇ ਪਹੁੰਚ ਗਈ। 5 ਵਿਚੋਂ 4 ਮੁਕਾਬਲੇ ਜਿੱਤ ਕੇ ਆਰਸੀਬੀ ਨੇ 8 ਅੰਕ ਤੇ +1.503 ਦਾ ਨੈੱਟ ਰਨਰੇਟ ਦਰਜ ਕਰ ਲਿਆ। ਆਰਸੀਬੀ ਨੇ ਸਿਰਫ 1.4 ਓਵਰਾਂ ਵਿਚ ਸਿਰਫ 9 ਸਕੋਰ ‘ਤੇ ਫਿਲ ਸਾਲਟ ਦਾ ਵਿਕਟ ਗੁਆ ਦਿੱਤਾ ਸੀ ਜਿਸ ਦੇ ਬਾਅਦ ਵਿਰਾਟ ਕੋਹਲੀ ਤੇ ਦੇਵਦੱਤ ਪਡਿਕੱਲ ਨਾਲ ਦੂਜੇ ਵਿਕਟ ਲਈ 34 ਗੇਂਦਾਂ ‘ਚ 57 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਭਾਲਿਆ। ਕੋਹਲੀ ਨੇ 34 ਗੇਂਦਾਂ ਵਿਚ ਇਕ ਛੱਕੇ ਤੇ 6 ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਕਪਤਾਨ ਰਜਤ ਪਾਟੀਦਾਰ ਨੇ 13 ਗੇਂਦਾਂ ਵਿਚ 27 ਦੌੜਾਂ ਲਈਆਂ ਜਦੋਂ ਕਿ ਜਿਤੇਸ਼ ਸ਼ਰਮਾ ਨੇ 23 ਦੌੜਾਂ ਬਣਾਈਆਂ। ਟੀਮ ਨੇ 122 ਦੇ ਸਕੋਰ ‘ਤੇ ਆਪਣਾ 5ਵਾਂ ਵਿਕਟ ਗੁਆ ਦਿੱਤਾ ਸੀ। ਫਿਰ ਟਿਮ ਡੇਵਿਡ ਤੇ ਰੋਮਾਰਿਓ ਸ਼ੇਫਰਡ ਨੇ 14-14 ਦੌੜਾਂ ਦੀ ਨਾਬਾਦ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਲਖਨਊ ਦੀ ਪਾਰੀ ਦੀ ਸ਼ੁਰੂਆਤ ਸੰਭਲੀ ਹੋਈ ਰਹੀ। ਏਡੇਨ ਮਾਰਕਰਮ ਤੇ ਮਿਚੇਲ ਮਾਰਸ਼ ਦੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਸ਼ੁਰੂਆਤੀ 4 ਓਵਰਾਂ ਵਿਚ 32 ਦੌੜਾਂ ਬਣਾਈਆਂ। ਹਾਲਾਂਕਿ ਮਾਰਕਰਮ ਤੇਜ਼ ਸ਼ੁਰੂਆਤ ਦੇ ਬਾਅਦ ਸਿਰਫ 12 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰਿਸ਼ਭ ਪੰਤ ਕ੍ਰੀਜ ‘ਤੇ ਆਏ ਪਰ ਆਪਣੀ ਪਾਰੀ ਦੀ ਤੀਜੀ ਗੇਂਦ ‘ਤੇ ਹੀ ਚੋਟਿਲ ਹੋ ਗਏ ਤੇ ਰਿਟਾਇਰਡ ਹਰਟ ਹੋ ਕੇ ਮੈਦਾਨ ਛੱਡਣਾ ਪਿਆ। ਮਾਰਸ਼ ਨੇ ਜ਼ਿੰਮੇਵਾਰੀ ਸੰਭਾਲਦੇ ਹੋਏ 32 ਗੇਦਾਂ ਵਿਚ 40 ਦੌੜਾਂ ਬਣਾਈਆਂ ਜਿਸ ਵਿਚ 2 ਛੱਕੇ ਤੇ 4 ਚੌਕੇ ਸ਼ਾਮਲ ਸਨ ਪਰ ਉਹ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇ।

ਇਹ ਵੀ ਪੜ੍ਹੋ : CBSE ਨੇ 10ਵੀਂ ਸੈਸ਼ਨ-1 ਦੇ ਐਲਾਨੇ ਨਤੀਜੇ, 95.70 % ਵਿਦਿਆਰਥੀ ਹੋਏ ਪਾਸ, ਫਾਜ਼ਿਲਕਾ ਦੇ ਵੈਭਵ ਨੇ ਕੀਤਾ ਟੌਪ
ਟੀਮ ਨੇ 118 ਦੌੜਾਂ ਤੱਕ ਪਹੁੰਚਦੇ-ਪਹੁੰਚਦੇ ਆਪਣੇ 5 ਵਿਕਟ ਗੁਆ ਦਿੱਤੇ। ਪੰਤ ਇਕ ਵਾਰ ਫਿਰ ਬੱਲੇਬਾਜ਼ੀ ਕਰਨ ਲਈ ਪਰਤੇ ਪਰ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ ਤੇ 16.5 ਓਵਰ ਵਿਚ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣ ਗਏ। ਉਹ 6 ਗੇਂਦਾਂ ‘ਚ ਸਿਰਫ 1 ਹੀ ਦੌੜ ਬਣਾ ਸਕੇ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 19ਵੇਂ ਓਵਰ ਦੀ ਲਗਾਤਾਰ 2 ਗੇਂਦਾਂ ‘ਤੇ ਜਾਰਜ ਲਿੰਡੇ (7) ਤੇ ਮੁਹੰਮਦ ਸ਼ੰਮੀ (0) ਨੂੰ ਆਊਟ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










