ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ SIR ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 15 ਜੂਨ ਤੋਂ SIR ਦਾ ਪ੍ਰੋਗਰਾਮ ਸ਼ੁਰੂ ਹੋਵੇਗਾ ਤੇ 1 ਅਕਤੂਬਰ ਤੱਕ ਚੱਲੇਗਾ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਥੇ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ SIR ਨਾਲ ਕਿਸੇ ਦੀ ਵੋਟ ਨਹੀਂ ਕੱਟਣ ਦੇਵਾਂਗੇ। ਇਸ ਲਈ ਜੇਕਰ ਕੋਰਟ ਜਾਣਾ ਪਿਆ ਤਾਂ ਜਾਵਾਂਗੇ। ਉਨ੍ਹਾਂ ਕਿਹਾ ਕਿ SIR ਨੂੰ ਲੈ ਕੇ ਪੰਜਾਬ ‘ਚ ਨੈਗਟੀਵਿਟੀ ਨਹੀਂ ਫੈਲਣ ਦੇਵਾਂਗੇ। ਕਿਸੇ Eligible ਨਾਗਰਿਕ ਦੀ ਵੋਟ ਨਹੀਂ ਕੱਟੀ ਜਾਵੇਗੀ। ਸਾਡੇ BLAs ਤੇ ਵਾਲੰਟੀਅਰ ਨਾਲ ਹਾਜ਼ਰ ਰਹਿਣਗੇ ਤੇ ਅਸੀਂ ਚੋਣ ਕਮਿਸ਼ਨ ਨਾਲ ਵੀ ਰਾਬਤਾ ਰੱਖ ਕੇ ਚੱਲ ਰਹੇ ਹਾਂ। ਅਸੀਂ ਸਾਰੀਆਂ ਪ੍ਰਕਿਰਿਆ ਨੂੰ ਮੌਨੀਟਰ ਕਰਾਂਗੇ।
ਪੰਜਾਬ ਵਿਚ SIR ਈਮਾਨਦਾਰੀ ਨਾਲ ਹੋਵੇ ਤੇ ਜੇਕਰ ਕਿਸੇ ਪਾਰਟੀ ਦੀ ਕੋਈ ਸ਼ਿਕਾਇਤ ਵੀ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਸ ਨੂੰ ਸਪੱਸ਼ਟ ਕਰੇ। ਦੂਜੀਆਂ ਸਟੇਟਾਂ ਵਿਚ ਜਦੋਂ SIR ਹੋਈ ਤਾਂ ਖਦਸ਼ਾ ਹੈ ਕਿ 27 ਲੱਖ ਵੋਟ ਕੱਟੀ ਗਈ ਤੇ ਬੰਗਾਲ ਦਾ ਕੇਸ ਅਜੇ ਤੱਕ ਪੈਂਡਿੰਗ ਚੱਲ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਇਲਜ਼ਾਮ ਲੱਗੇ ਕਿ ਇਕੋ ਵਿਅਕਤੀਆਂ ਦੀਆਂ 100-100 ਵੋਟਾਂ ਹਨ ਪਰ ਪੰਜਾਬ ਵਿਚ ਸਹਿ-ਮਿਲਵਰਤਣ ਜ਼ਿਆਦਾ ਹੈ, ਇਸ ਲਈ ਅਜਿਹਾ ਹੋਣਾ ਸੰਭਵ ਨਹੀਂ ਪਰ ਫਿਰ ਵੀ ਜੇਕਰ ਇਲੈਕਸ਼ਨ ਕਮਿਸ਼ਨ ਨੂੰ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਉਸ ਨੂੰ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮਲੇਰਕੋਟਲਾ ‘ਚ ਸਾਬਕਾ DGP ਮੁਸਤਫਾ ਦੀ ਕੋਠੀ ਨੇੜੇ ਕੂੜੇ ਦੇ ਢੇਰ ‘ਚ ਹੋਇਆ ਧ.ਮਾ.ਕਾ, ਜਾਂਚ ‘ਚ ਜੁਟੀ ਪੁਲਿਸ
ਪਰ ਜੇਕਰ ਦੀ ਮੌਤ ਹੋ ਗਈ ਜਾਂ ਉਹ ਬਾਹਰਲੇ ਮੁਲਕ ਚਲਾ ਗਿਆ ਤੇ ਉਸ ਨੇ ਉਥੋਂ ਦੀ ਸਿਟੀਜ਼ਨਸ਼ਿਪ ਲੈ ਲਈ ਹੈ ਤਾਂ ਤਾਂ ਉਸ ਦੀ ਵੋਟ ਦਾਂ ਕੱਟੀ ਜਾ ਸਕਦੀ ਹੈ ਪਰ ਜੇਕਰ ਕੋਈ ਵਿਅਕਤੀ ਪੰਜਾਬ ਵਿਚ ਰਹਿ ਰਿਹਾ ਹੈ ਤੇ ਬਾਵਜੂਦ ਉਸ ਦੇ ਵੋਟ ਕੱਟੀ ਜਾ ਰਹੀ ਹੈ ਤਾਂ ਅਜਿਹੀ ਸ਼ਿਕਾਇਤ ‘ਤੇ ਐਕਸ਼ਨ ਲਿਆ ਜਾਵੇਗਾ। ਸੀਐੱਮ ਮਾਨ ਨੇ ਕਿਹਾ ਕਿ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਫਾਰਮ ਭਰੋ ਤੇ ਵੋਟ ਪਾਓ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਓ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










