ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਵਿਚ ਪੰਜਾਬ ਕਾਂਗਰਸ ਦੀ ਮੀਟਿੰਗ ਹੋ ਰਹੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਇਸ ਮੀਟਿੰਗ ਵਿਚ ਸ਼ਾਮਲ ਹੋਏ ਹਨ।
ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ। ਭੁਪੇਸ਼ ਬਘੇਲ ਦੀ ਅਗਵਾਈ ਵਿਚ ਇਹ ਮੀਟਿੰਗ ਹੋ ਰਹੀ ਹੈ। ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ ਕਲੇਸ਼ ਜਗ ਜਾਹਿਰ ਹੈ। ਹਾਈਕਮਾਨ ਵੱਲੋਂ ਇਸ ਮਤਭੇਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਰੇ ਲੀਡਰਾਂ ਨੂੰ ਇਕੋ ਸਿਆਸੀ ਪਲੇਟਫਾਰਮ ‘ਤੇ ਲਿਆਂਦਾ ਗਿਆ। ਹਾਲਾਂਕਿ ਚੰਨੀ ਧੜਾ ਲਗਾਤਾਰ ਮੰਗ ਕਰ ਰਿਹਾ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਪਰ ਜਦੋਂ ਹਾਈਕਮਾਨ ਨਾਲ ਮੀਟਿੰਗ ਹੋਈ ਤਾਂ ਚੰਨੀ ਦਾ ਰੁਖ਼ ਕੁਝ ਨਰਮ ਹੋਇਆ। ਇਸ ਮਗਰੋਂ ਅੱਜ ਫਿਰ ਤੋਂ ਦਿੱਲੀ ਵਿਚ ਪੰਜਾਬ ਕਾਂਗਰਸ ਦੀ ਬੈਠਕ ਰੱਖੀ ਗਈ ਹੈ ਜਿਸ ਵਿਚ ਬਾਜਵਾ, ਵੜਿੰਗ ਤੇ ਚੰਨੀ ਸਣੇ 21 ਮੈਂਬਰ ਮੌਜੂਦ ਹਨ।
ਇਹ ਵੀ ਪੜ੍ਹੋ : ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤ.ਲ/ਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ
ਹਾਲਾਂਕਿ ਇਸ ਪੂਰੇ ਕਾਟੋ ਕਲੇਸ਼ ਦੌਰਾਨ ਸਿਆਸੀ ਲੀਡਰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਭ ਕੁਝ ਠੀਕ ਚੱਲ ਰਿਹਾ ਹੈ ‘All is well’ ਪਾਰਟੀ ਵਿਚ ਸਭ ਠੀਕ ਹੈ। ਸਿਰਫ ਕੁਝ ਮਤਭੇਦ ਹਨ ਜੋ ਜਲਦ ਹੀ ਸੁਲਝਾ ਲਏ ਜਾਣਗੇ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਅੱਜ ਹੋਣ ਵਾਲੀ ਮੀਟਿੰਗ ਵਿਚ ਇਹ ਮਤਭੇਦ ਸੁਲਝਾ ਲਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:










