ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਅੱਜ ਮਹਾਹੜਤਾਲ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਦਫਤਰਾਂ ਅਤੇ ਹੋਰ ਵਿਭਾਗਾਂ ‘ਚ ਕੰਮ ‘ਤੇ ਇਸ ਦਾ ਵੱਡਾ ਅਸਰ ਪਵੇਗਾ। ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ ਦੇ ਬੈਨਰ ਹੇਠ ਹੜਤਾਲ ਸਿਵਲ ਸਕੱਤਰੇਤ ਤੋਂ ਲੈ ਕੇ ਸਰਕਾਰੀ ਸਕੂਲ, ਪਟਵਾਰਖਾਨੇ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਸਰਕਾਰੀ ਹਸਪਤਾਲਾਂ ਦੀ OPD ਤੇ ਹੋਰ ਸਰਕਾਰੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਕੋਈ ਸੜਕ ਜਾਂ ਰੇਲਵੇ ਟਰੈਕ ਨਹੀਂ ਰੋਕੇ ਜਾਣਗੇ।
ਪੰਜਾਬ ਦੇ ਲਗਭਗ 3 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮ ਤੇ 4 ਲੱਖ ਤੋਂ ਵੱਧ ਪੈਨਸ਼ਨਰ ਇਸ ਹੜਤਾਲ ਵਿਚ ਸ਼ਾਮਲ ਹੋ ਰਹੇ ਹਨ। ਮਹਾਹੜਤਾਲ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮ ਸੰਗਠਨ ਦੀ ਅੱਜ 1 ਵਜੇ ਮੀਟਿੰਗ ਹੋਵੇਗੀ। ਕਰਮਚਾਰੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਸੀਐੱਮ ਦੇ ਨਾਲ ਬੈਠਕ ਵੀ ਰਹੇਗੀ ਤੇ ਹੜਤਾਲ ਵੀ ਜਾਰੀ ਰਹੇਗੀ।
ਮੁਲਾਜ਼ਮ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਦਫਤਰਾਂ ’ਚ ਕੰਮਕਾਜ ਠੱਪ ਰਹੇਗਾ ਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਰੋਸ ਧਰਨੇ ਦਿੱਤੇ ਜਾਣਗੇ ਪਰ ਬਾਜ਼ਾਰ ਆਮ ਵਾਂਗ ਖੁੱਲ੍ਹਣਗੇ ਤੇ ਸੜਕੀ ਆਵਾਜਾਈ ਵੀ ਜਾਰੀ ਰਹੇਗੀ। ਪ੍ਰੰਤੂ ਸਰਕਾਰੀ ਸਿਹਤ ਸੰਸਥਾਵਾਂ ਦੇ ਡਾਕਟਰੀ ਸਟਾਫ ਸਟਾਫ ਸਮੇਤ ਹੋਰਨਾਂ ਨੇ ਵੀ ਐਲਾਨ ਕੀਤਾ ਹੈ ਕਿ ਸਿਹਤ ਸੇਵਾਵਾਂ ਦੌਰਾਨ ਓਪੀਡੀ ਸਮੇਤ ਕਈ ਸੇਵਾਵਾਂ ਬੰਦ ਰਹਿਣਗੀਆਂ। ਹਾਲਾਂਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ : ‘ਹਿਮਾਚਲ ਦੇ ਸਕੂਲਾਂ ਦੇ ਦਾਖਲੇ ਫਾਰਮ ਤੋਂ ਹਟੇਗਾ ਜਾਤੀ ਦਾ ਕਾਲਮ’-CM ਸੁੱਖੂ ਦਾ ਵੱਡਾ ਐਲਾਨ
ਸਾਰੇ ਸਰਕਾਰੀ ਸਕੂਲ, ਸਰਕਾਰੀ ਕਾਲਜ, ਯੂਨੀਵਰਸਿਟੀਆਂ ਤੇ ਹੋਰ ਸਿੱਖਿਅਕ ਸੰਸਥਾਵਾਂ ਵਿਚ ਸਿੱਖਿਅਕ ਤੇ ਪ੍ਰਸ਼ਾਨਸਿਕ ਕੰਮਕਾਜ ਠੱਪ ਰਹੇਗਾ। ਯੂਨੀਅਨ ਦਾ ਦਾਅਵਾ ਹੈ ਕਿ ਸਾਰੇ ਟੀਚਰ ਤੇ ਕਲੈਰੀਕਲ ਸਟਾਫ ਸਮੂਹਿਕ ਛੁੱਟੀ ‘ਤੇ ਰਹੇਗਾ। ਸਰਕਾਰੀ ਹਸਪਤਾਲਾਂ, ਆਯੁਸ਼ਮਾਨ ਕੇਂਦਰਾਂ ਤੇ ਆਮ ਆਦਮੀ ਕਲੀਨਿਕ ਦੀਆਂ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਸਰਕਾਰੀ ਡਾਕਟਰ ਵੀ ਇਸ ਮਹਾ ਹੜਤਾਲ ਵਿਚ ਸ਼ਾਮਲ ਹਨ। ਸਿਵਲ ਸਕੱਤਰੇਤ, ਡੀਸੀ ਦਫਤਰ, ਐੱਸਡੀਐੱਮ ਦਫਤਰ, ਤਹਿਸੀਲ, ਪਟਵਾਰਖਾਨੇ ਤੇ ਸੇਵਾ ਕੇਂਦਰ ਬੰਦ ਰਹਿਣਗੇ। PSPCL ਦੇ ਦਫਤਰ, ਕੈਸ਼ ਕਾਊਂਟਰ ਤੇ ਖਜ਼ਾਨਾ ਦਫਤਰ ਵਿਚ ਕੋਈ ਕੰਮ ਨਹੀਂ ਹੋਵੇਗਾ। PWD, ਨਹਿਰੀ ਵਿਭਾਗ, ਨਗਰ ਨਿਗਮ, ਸਿਹਤ ਵਿਭਾਗ ਤੇ ਵਾਟਰ ਐਂਡ ਸੈਨੀਟੇਸ਼ਨ ਦੇ ਰੈਗੂਲਰ ਤੇ ਠੇਕੇ ‘ਤੇ ਤਾਇਨਾਤ ਮੁਲਾਜ਼ਮ ਕੰਮ ਨਹੀਂ ਕਰਨਗੇ। ਆਂਗਣਵਾੜੀ ਵਰਕਰ, ਕਾਂਟ੍ਰੈਕਟ ਮੁਲਾਜ਼ਮ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਮੁਲਾਜ਼ਮ ਵੀ ਧਰਨੇ ਪ੍ਰਦਰਸ਼ਨ ਵਿਚ ਹਿਸਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








