ਕੱਚੇ ਤੇਲ ਦੇ ਸੰਕਟ ਵਿਚ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਤੇ ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਹੈ। ਪੈਟਰੋਲ ‘ਤੇ ਐਕਸਾਈਜ਼ ਡਿਊਟੀ ਪਹਿਲਾਂ 13 ਰੁਪਏ ਪ੍ਰਤੀ ਲੀਟਰ ਸੀ ਜਿਸ ਨੂੰ ਹੁਣ 10 ਰੁਪਏ ਘਟਾ ਕੇ 3 ਰੁਪਏ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਡੀਜ਼ਲ ‘ਤੇ ਇਹ 10 ਰੁਪਏ ਪ੍ਰਤੀ ਲੀਟਰ ਸੀ ਜਿਸ ਨੂੰ ਹੁਣ ਪੂਰੀ ਤਰ੍ਹਾਂ ਖਤਮ ਯਾਨੀ ਜ਼ੀਰੋ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਤੇਲ ਕੰਪਨੀਆਂ ਦੇ ਮਾਰਜਿਨ ਵਿਚ ਸੁਧਾਰ ਹੋਣ ਦੀ ਉਮੀਦ ਹੈ। ਪੈਟਰੋਲ ਤੇ ਡੀਜਲ ਦੀ ਕੀਮਤ ਵਧਣ ਨੂੰ ਰੋਕਣ ਲਈ ਇਹ ਕਦਮ ਸਰਕਾਰ ਨੇ ਚੁੱਕਿਆ ਹੈ।
ਇਹ ਵੀ ਪੜ੍ਹੋ : Verka ਦੇ ਸਮਾਨ ‘ਤੇ ਵੱਡੀ ਕਾਰਵਾਈ, ARMY ਦੇ ਦੁੱਧ ਪਾਊਡਰ ਸਣੇ ਖਾਣ-ਪੀਣ ਦੇ ਸੈਂਪਲ ਰੱਦ
ਐਕਸਾਈਜ਼ ਡਿਊਟੀ ਇਕ ਤਰ੍ਹਾਂ ਦਾ ਅਪ੍ਰਤੱਖ ਟੈਕਸ ਹੈ ਜੋ ਸਾਮਾਨ ਦੇ ਪ੍ਰੋਡਕਸ਼ਨ ਜਾਂ ਮੈਨੂਫੈਕਚਰਿੰਗ ‘ਤੇ ਲਗਾਇਆ ਜਾਂਦਾ ਹੈ। ਇਹ ਟੈਕਸ ਕੇਂਦਰ ਸਰਕਾਰ ਲੈਂਦਾ ਹੈ। ਇਸ ਨਾਲ ਸਾਮਾਨ ਦਾ ਰੇਟ ਵਧ ਜਾਂਦਾ ਹੈ। ਭਾਰਤ ਵਿਚ ਪੈਟਰੋਲ ਤੇ ਡੀਜ਼ਲ ‘ਤੇ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਤੇ ਸੂਬਾ ਸਰਕਾਰਾਂ VAT ਲਗਾਉਂਦੀਆਂ ਹਨ ਪਰ ਹੁਣ ਸਰਕਾਰ ਨੇ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









