ਕੈਨੇਡਾ ਵਿਚ ਮੁੜ ਤੋਂ ਗੋਲੀਆਂ ਚੱਲੀਆਂ ਹਨ। ਫਾਇਰਿੰਗ ਦੀ ਵਾਰਦਾਤ ਕੈਨੇਡਾ ਦੇ ਸਰੀ ਵਿਖੇ ਵਾਪਰੀ ਹੈ। ਘਟਨਾ ਮਗਰੋਂ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਵੱਲੋ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਫਾਇਰਿੰਗ ਦੀ ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਨਿਊਟਨ ਇਲਾਕੇ ਵਿਚ ਵਾਪਰੀ ਹੈ। ਤੜਕੇ 4 ਵਜੇ ਅਣਪਛਾਤਿਆਂ ਵੱਲੋਂ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ‘ਤੇ ਫਾਇਰਿੰਗ ਹੋਈ ਹੈ ਤੇ ਘਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਅਰਵਿੰਦਰ ਖੋਸਾ ਦਾ ਪੂਰਾ ਪਰਿਵਾਰ ਘਰ ਅੰਦਰ ਸੌਂ ਰਿਹਾ ਸੀ ਜਦੋਂ ਹਮਲਾ ਹੋਇਆ ਹੈ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਮੁੱਖ ਦਰਵਾਜ਼ੇ ਤੇ ਬਾਹਰੀ ਕੰਧਾਂ ‘ਤੇ ਲੱਗੀਆਂ ਹਨ। ਘਰ ਦੇ ਬਾਹਰ ਘੱਟੋ-ਘੱਟ 5 ਗੋਲੀਆਂ ਦੇ ਨਿਸ਼ਾਨ ਹਨ ਤੇ ਇਸ ਪੂਰੀ ਘਟਨਾ ਦੀ ਪੁਸ਼ਟੀ ਖੁਦ ਅਰਵਿੰਦਰ ਖੋਸਾ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਪੰਪਾਂ ‘ਤੇ ਖਤਮ ਹੋਇਆ ਤੇਲ, ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ
ਰਾਹਤ ਦੀ ਗੱਲ ਰਹੀ ਕਿ ਫਾਇਰਿੰਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੈਨੇਡੀਅਨ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸ਼ੁਰੂਆਤੀ ਜਾਂਚ ਵਿਚ ਇਸ ਨੂੰ ਜਬਰਨ ਵਸੂਲੀ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਹਮਲਾਵਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਨਾਲ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਘਟਨਾ ਬਾਰੇ ਕੋਈ ਸ਼ੱਕੀ ਗਤੀਵਿਧੀ ਦੇਖੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਨੇ ਕਿਹਾ ਕਿ ਜੋ ਕੋਈ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










