ਗਰਮੀਆਂ ਵਿਚ ਖਾਣਾ ਲੰਬੇ ਸਮੇਂ ਤੱਕ ਫ੍ਰੈੱਸ਼ ਰਹੇ ਇਸ ਲਈ ਫਰਿੱਜ ਨੂੰ ਦੇਰ ਤਕ ਚਲਾਉਣਾ ਜ਼ਰੂਰੀ ਹੈ। ਤੁਸੀਂ ਆਰਾਮ ਨਾਲ 24 ਘੰਟੇ ਫਰਿੱਜ ਚਲਾ ਸਕਦੇ ਹੋ। ਦਰਅਸਲ ਫਰਿੱਜ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਉਹ ਲਗਾਤਾਰ ਬਿਜਲੀ ਨਾਲ ਜੁੜਿਆ ਰਹੇ ਇਸ ਦਾ ਮਤਲਬ ਇਹ ਨਹੀਂ ਕਿ ਫਰਿੱਜ ਦਾ ਕੰਪ੍ਰੈਸਰ ਸਾਰਾ ਦਿਨ ਚੱਲਦਾ ਰਹੇਗਾ। ਅੱਜ ਕਲ ਲਗਭਗ ਸਾਰੇ ਫਰਿੱਜ ਆਟੋ ਕੱਟ ਫੀਚਰ ਦੇ ਨਾਲ ਆਉਂਦੇ ਹਨ ਯਾਨੀ ਜਦੋਂ ਫਰਿੱਜ ਇਕ ਤੈਅ ਤਾਪਮਾਨ ਤੱਕ ਠੰਡਾ ਹੋ ਜਾਂਦਾ ਹੈ ਤਾਂ ਕੰਪ੍ਰੈਸਰ ਆਪਣੇ ਆਪ ਬੰਦ ਹੋ ਜਾਂਦਾ ਹੈ। ਫਿਰ ਦੁਬਾਰਾ ਜਿਵੇਂ ਹੀ ਫਰਿੱਜ ਨੂੰ ਕੂਲਿੰਗ ਦੀ ਲੋੜ ਹੁੰਦੀ ਹੈ, ਕੰਪ੍ਰੈਸਰ ਆਨ ਹੋ ਜਾਂਦਾ ਹੈ।
ਕਈ ਲੋਕ ਫਰਿੱਜ ਨੂੰ ਦਿਨ ਵਿਚ ਕੁਝ ਘੰਟਿਆਂ ਲਈ ਬੰਦ ਕਰ ਦਿੰਦੇ ਨ ਤਾਂ ਕਿ ਬਿਜਲੀ ਦੀ ਬਚਤ ਹੋ ਸਕੇ ਪਰ ਗਰਮੀਆਂ ਵਿਚ ਅਜਿਹਾ ਕਰਨਾ ਬਿਲਕੁਲ ਸਹੀ ਨਹੀਂ ਹੈ। ਅਜਿਹਾ ਕਰਨ ਨਾਲ ਫਰਿੱਜ ਦੇ ਅੰਦਰ ਦਾ ਤਾਪਮਾਨ ਵਧ ਸਕਦਾ ਹੈ ਜਿਸ ਨਾਲ ਫਰਿੱਜ ਵਿਚ ਰੱਖੇ ਦੁੱਧ, ਦਹੀਂ, ਸਬਜ਼ੀ ਤੇ ਬਾਕੀ ਦਾ ਸਾਮਾਨ ਜਲਦੀ ਖਰਾਬ ਹੋ ਸਕਦੇ ਹਨ। ਇਸ ਤੋਂ ਇਲਾਵਾ ਫਰਿੱਜ ਨੂੰ ਵਾਰ-ਵਾਰ ਬੰਦ ਚਾਲੂ ਕਰਨ ਨਾਲ ਕੰਪ੍ਰੈਸਰ ‘ਤੇ ਲੋਡ ਪੈ ਸਕਦਾ ਹੈ ਜਿਸ ਨਾਲ ਬਿਜਲੀ ਦੀ ਖਪਤ ਹੋਰ ਵਧ ਸਕਦੀ ਹੈ।
ਫਰਿੱਜ ਨੂੰ ਉਦੋਂ ਬੰਦ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਉਸ ਦੀ ਸਫਾਈ ਕਰ ਰਹੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਲੰਬੇ ਸਮੇਂ ਲਈ ਕਿਤੇ ਬਾਹਰ ਜਾ ਰਹੇ ਹੋ ਉਦੋਂ ਵੀ ਫਰਿੱਜ ਨੂੰ ਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਬੰਦ ਕਰਨ ਤੋਂ ਪਹਿਲਾਂ ਅੰਦਰ ਦਾ ਸਾਰਾ ਸਾਮਾਨ ਕੱਢ ਕੇ ਬਾਹਰ ਕਰ ਦਿਓ ਨਹੀਂ ਤਾਂ ਫਰਿੱਜ ਵਿਚ ਬਦਬੂ ਤੇ ਬੈਕਟੀਰੀਆ ਆ ਸਕਦੇ ਹਨ।
ਇਹ ਵੀ ਪੜ੍ਹੋ : ਅਬੋਹਰ ਦੇ ਹਲਕਾ ਬੱਲੂਆਣਾ ਦਾ ਨੌਜਵਾਨ ਰਹੱਸਮਈ ਹਾਲਾਤਾਂ ‘ਚ ਲਾਪਤਾ, ਸਦਮੇ ‘ਚ ਪਰਿਵਾਰ
ਜੇਕਰ ਤੁਸੀਂ ਚਾਹੁੰਦੇ ਹੋ ਕਿ ਬਿਜਲੀ ਦਾ ਬਿੱਲ ਘੱਟ ਆਵੇ ਤਾਂ ਫਰਿੱਜ ਨੂੰ ਬੰਦ ਕਰਨ ਦੀ ਬਜਾਏ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ। ਫਰਿੱਜ ਦਾ ਤਾਪਮਾਨ ਮੌਸਮ ਦੇ ਹਿਸਾਬ ਨਾਲ ਸੈੱਟ ਕਰੋ, ਇਸ ਦਾ ਦਰਵਾਜ਼ਾ ਵਾਰ-ਵਾਰ ਨਾਲ ਖੋਲ੍ਹੋ, ਗਰਮ ਖਾਣੇ ਨੂੰ ਸਿੱਧਾ ਫਰਿੱਜ ਵਿਚ ਨਾ ਰੱਖੋ। ਇਸ ਤੋਂ ਇਲਾਵਾ ਫਰਿੱਜ ਨੂੰ ਦੀਵਾਰ ਤੋਂ ਥੋੜ੍ਹਾ ਦੂਰ ਰੱਖੋ ਤਾਂ ਕਿ ਏਅਰ ਫਲੋਅ ਬਣਿਆ ਰਹੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










