ਨੈਸ਼ਨਲ ਹਾਈਵੇ ‘ਤੇ ਰੂਹ ਕੰਬਾਊਂ ਹਾਦਸਾ ਵਾਪਰਿਆ ਹੈ ਜਿਸ ਵਿਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ। ਪਰਿਵਾਰ ‘ਤੇ ਉੁਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਜਵਾਨ ਪੁੱਤਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਹੀ ਦੋਵਾਂ ਨੂੰ ਮੌਤ ਨੇ ਘੇਰਾ ਪਾ ਲਿਆ। ਮ੍ਰਿਤਕਾਂ ਦੀ ਪਛਾਣ ਕਾਰਤਿਕ ਭਾਰਦਵਾਜ ਤੇ ਰਜਤ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਰਤਿਕ ਤੇ ਉਸ ਦਾ ਦੋਸਤ ਰਜਤ ਦੋਵਾਂ ਬਾਹਰ ਜਾਣ ਲਈ ਅਪਲਾਈ ਕੀਤਾ ਹੋਇਆ ਸੀ ਤੇ ਪਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸੇ ਵਾਪਰ ਗਿਆ ਤੇ ਕਾਰਤਿਕ ਭਾਰਦਵਾਜ ਤੇ ਰਜਤ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਯੂਰਪ ਜਾਣ ਲਈ ਬਾਇਓਮੀਟਰਕ ਕਰਵਾਉਣ ਲਈ ਜਲੰਧਰ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ। ਟੂਲਕਿਟ ਨਾ ਹੋਣ ਕਾਰਨ ਜਦੋਂ ਉਹ ਸੜਕ ਕਿਨਾਰੇ ਖੜ੍ਹੇ ਹੋ ਕੇ ਟਾਇਰ ਬਦਲਣ ਲੱਗੇ ਤੇ ਜਦੋਂ ਦੋਵੇਂ ਮਦਦ ਮੰਗ ਰਹੇ ਸਨ ਤਾਂ ਉਤਰਾਖੰਡ ਦਾ ਟਰੱਕ ਡਰਾਈਵਰ ਹਰਸ਼ ਉਨ੍ਹਾਂ ਦੀ ਮਦਦ ਲਈ ਰੁਕਿਆ ਪਰ ਇਸ ਦੌਰਾਨ ਅੰਬਾਲਾ ਵੱਲੋਂ ਆਏ ਟਰੱਕ ਨੂੰ ਤਿੰਨਾਂ ਨੇ ਹੀ ਕੁਚਲ ਦਿੱਤਾ। ਰਜਤ ਤੇ ਕਾਰਤਿਕ ਦੀ ਮੌਕੇ ਉਤੇ ਮੌਤ ਹੋ ਗਈ ਜਦੋਂ ਕਿ ਹਰਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱ/ਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌ/ਤ
ਥਾਣਾ ਮੁੱਲਾਂਪੁਰ ਦੇ ਸਹਾਇਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਡਰਾਈਵਰ ਨੂੰ ਫੜ ਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










