ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਰੱਖੜੀ ਤੋਂ ਪਹਿਲਾਂ ਇੱਕ ਦਿਲ ਦਹਿਲਾ ਦੇਣ ਵਾਲੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ, ਜਿੱਥੇ ਇੱਕ ਜ਼ਹਿਰੀਲੇ ਸੱਪ ਨੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ 7 ਤੇ 8 ਸਾਲਾ ਦੋ ਮਾਸੂਮ ਬੱਚਿਆਂ ਨੂੰ ਅਪਣਾ ਸ਼ਿਕਾਰ ਬਣਾਉਂਦਿਆਂ ਡੰਗ ਮਾਰ ਦਿੱਤਾ। ਜਿਸ ਦੌਰਾਨ 7 ਸਾਲਾ ਮਾਸੂਮ ਬੱਚੀ ਜਸ਼ਨਪ੍ਰੀਤ ਕੌਰ ਅਤੇ ਉਸਦੇ 8 ਸਾਲਾ ਭਰਾ ਜੋਬਨਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਗਰੀਬ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਸੂਮ ਬੱਚਿਆਂ ਦੀ ਭੂਆ ਦੀਪ ਕੌਰ ਨੇ ਦੱਸਿਆ ਕਿ ਰਾਤ ਬਿਜਲੀ ਚਲੀ ਜਾਣ ਕਾਰਨ ਦੋਵੇਂ ਬੱਚੇ ਆਪਣੀ ਦਾਦੀ ਤੇ ਪਿਤਾ ਨਾਲ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ ਪਰ ਤੜਕੇ 3 ਵਜੇ ਜੋਬਨਪ੍ਰੀਤ ਸਿੰਘ ਉੱਠ ਕੇ ਆਪਣੀ ਦਾਦੀ ਨੂੰ ਉਸ ਦੇ ਹੱਥ ਉੱਪਰ ਕੁੱਝ ਲੜਨ ਬਾਰੇ ਦੱਸਦਾ ਹੈ, ਜਿਸ ‘ਤੇ ਦਾਦੀ ਜਦੋਂ ਬੱਚੇ ਦਾ ਹੱਥ ਚੈੱਕ ਕਰਦੀ ਹੈ ਤਾਂ ਉਸ ਨੂੰ ਪਤਾ ਲੱਗਾ ਕਿ ਬੱਚੇ ਨੂੰ ਸੱਪ ਵੱਲੋਂ ਕੱਟਿਆ ਗਿਆ ਹੈ ਤਾਂ ਉਹ ਤੁਰੰਤ ਆਪਣੇ ਬੇਟੇ ਅਤੇ ਬੱਚੇ ਦੇ ਪਿਤਾ ਅਮਨਦੀਪ ਸਿੰਘ ਨੂੰ ਅਵਾਜ਼ ਮਾਰ ਕੇ ਦੱਸਦੀ ਹੈ ਅਤੇ ਜਦੋਂ ਉਹ ਚੈੱਕ ਕਰਦਾ ਹੈ ਤਾਂ ਦੇਖਦਾ ਹੈ ਕਿ ਇੱਕ ਜ਼ਹਿਰੀਲਾ ਸੱਪ ਬੱਚੇ ਦੇ ਮੰਜੇ ਥੱਲੇ ਬੈਠਾ ਹੈ।
ਇਸ ਦੌਰਾਨ ਸਾਰਾ ਪਰਿਵਾਰ ਬੱਚੇ ਦੇ ਇਲਾਜ਼ ਲਈ ਯਤਨ ਕਰਦਾ ਹੈ ਪਰ ਬੱਚੀ ਜਸ਼ਨਪ੍ਰੀਤ ਕੌਰ ਨੂੰ ਸੱਪ ਵੱਲੋਂ ਕੱਟੇ ਜਾਣ ਦਾ ਪਤਾ ਨਹੀਂ ਲੱਗਿਆ ਅਤੇ ਨਾ ਹੀ ਬੱਚੀ ਵੱਲੋਂ ਇਸ ਬਾਰੇ ਕੁਝ ਦੱਸਿਆ ਗਿਆ, ਸਗੋਂ ਉਹ ਆਪਣੇ ਭਰਾ ਨੂੰ ਇਲਾਜ਼ ਲਈ ਡਾਕਟਰ ਕੋਲ ਲਿਜਾਣ ਲਈ ਆਖਦੀ ਹੈ। ਉਸਦਾ ਪਿਤਾ ਜੋਬਨਪ੍ਰੀਤ ਨੂੰ ਤੜਕੇ 3:30 ਵਜੇ ਹੀ ਸਿਵਲ ਹਸਪਤਾਲ ਰਾਏਕੋਟ ਵਿਖੇ ਲੈਕੇ ਜਾਂਦਾ ਹੈ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰ ਉਸਨੂੰ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ : ਬੱਚਿਆਂ ਲਈ ਸੋਸ਼ਲ ਮੀਡੀਆ ’ਤੇ Meta ਵੱਲੋਂ ਕੀਤੀ ਜਾ ਸਕਦੀ ਸਖ਼ਤੀ, ਰਾਤ 12 ਤੋਂ ਸਵੇਰ 6 ਵਜੇ ਤੱਕ ਬੰਦ ਰਹਿਣਗੇ ਇੰਸਟਾਗ੍ਰਾਮ-ਫੇਸਬੁੱਕ
ਜੋਬਨਪ੍ਰੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਵੈਟੀਂਲੇਟਰ ਉੱਤੇ ਰੱਖਿਆ ਗਿਆ ਪਰ ਉਸਦੀ ਮੌਤ ਹੋ ਗਈ। ਉਧਰ ਛੋਟੀ ਬੱਚੀ ਜਸ਼ਨਪ੍ਰੀਤ ਕੌਰ ਜਦੋਂ ਸਾਹ ਆਉਣ ਵਿੱਚ ਤਕਲੀਫ਼ ਹੋਣ ਬਾਰੇ ਦੱਸਦੀ ਹੈ ਤਾਂ ਪਰਿਵਾਰ ਨੂੰ ਉਸ ਨੂੰ ਵੀ ਉਸੇ ਸੱਪ ਵੱਲੋਂ ਕੱਟੇ ਜਾਣ ਬਾਰੇ ਪਤਾ ਚਲਦਾ ਹੈ ਪਰ ਜਦ ਉਸ ਨੂੰ ਡਾਕਟਰ ਕੋਲ ਇਲਾਜ਼ ਲਈ ਲਿਜਾਇਆ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








