ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ‘ਤੇ ਮੰਨੇ ਪ੍ਰਮੰਨੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਨੇ ਵੱਡਾ ਬਿਆਨ ਦਿੱਤਾ ਹੈ। ਸੋਨਮ ਵਾਂਗਚੁਕ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਵਿਚ ਲਿਖਿਆ-ਇਹ ਲੋਕਤੰਤਰ ਦੀ ਜਿੱਤਹੈ, ਸਿੱਧਾ ਲੋਕਤੰਤਰ…ਜੋ ਸੜਕਾਂ ਤੋਂ ਨਿਕਲਿਆ ਹੈ। ਇਹ ਸ਼ਾਂਤੀ, ਹੌਸਲੇ ਤੇ ਦ੍ਰਿੜ੍ਹਤਾ ਦੀ ਜਿੱਤ ਹੈ। ਸੀਜੇਪੀ ਤੇ ਦੇਸ਼ ਦੀ ‘Gen Z’ ਨੂੰ ਵਧਾਈਆਂ ਤੇ ਉਨ੍ਹਾਂ ਸਾਰੇ ਨਾਗਰਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਡਰ ਨੂੰ ਤਿਆਗ ਕੇ ਦੇਸ਼ ਦੇ ਹਰ ਕੋਨੇ ਤੋਂ ਆਵਾਜ਼ ਚੁੱਕੀ। ਜਵਾਬਦੇਹੀ ਨਾਲ ਹੁਣ ਸੁਧਾਰ ਵੱਲ।
NEET ਪ੍ਰੀਖਿਆ ਵਿਚ ਸੁਧਾਰਾਂ ਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਉਦੋਂ ਹੋਰ ਵੱਡੀ ਤਾਕਤ ਮਿਲੀ ਜਦੋਂ ਸੋਨਮ ਵਾਂਗਚੁਕ ਵੀ ਵਿਦਿਆਰਥੀਆਂ ਦੇ ਸਮਰਥ ਵਿਚ ਆਏ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਸਮਰਥ ਵਿਚ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। 20 ਦਿਨਾਂ ਦੀ ਲੰਬੀ ਭੁੱਖ ਹੜਤਾਲ ਮਗਰੋਂ ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਵਾਂਗਚੁਕ ਦੀ ਵਿਗੜਦੀ ਸਿਹਤ ਨੇ ਪੂਰੇ ਦੇਸ਼ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ। ਉਨ੍ਹਾਂ ਦੇ ਹਸਪਤਾਲ ਵਿਚ ਭਰਤੀ ਹੋਣ ਦੇ ਤੁਰੰਤ ਬਾਅਦ CJP ਦੇ ਫਾਊਂਡਰ ਅਭਿਜੀਤ ਦੀਪਕ ਵੀ ਭੁੱਖ ਹੜਤਾਲ ‘ਤੇ ਬੈਠ ਕੇ ਜਿਸ ਨੇ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ।
ਆਪਣੇ ਸੰਦੇਸ਼ ਦੇ ਅਖੀਰ ਵਿਚ ਵਾਂਗਚੁਕ ਨੇ ਲਿਖਿਆ ਹੁਣ ਜਵਾਬਦੇਹੀ ਤੈਅ ਹੋਣ ਦੇ ਬਾਅਦ ਅਸਲੀ ਟੀਚਾ ਸਿੱਖਿਆ ਵਿਵਸਥਾ ਵਿਚ ਵਿਆਪਕ ਸੁਧਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਸੰਦੇਸ਼ ਨੂੰ ਅੰਦੋਲਨ ਦੇ ਅਗਲੇ ਪੜਾਅ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਜਿਸ ਵਿਚ ਸਿੱਖਿਆ ਪ੍ਰਣਾਲੀ ਦਾ ਵਧ ਪਾਰਦਰਸ਼ੀ ਤੇ ਜਵਾਬਦੇਹ ਬਣਾਉਣ ‘ਤੇ ਜ਼ੋਰ ਰਹੇਗਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਹੋਈ ਵੱਡੀ ਜਿੱਤ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਦੱਸ ਦੇਈਏ ਕਿ ਧਰਮਿੰਦ ਪ੍ਰਧਾਨ ਨੇ ਸਿੱਖਿਆ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫਾ ਪਿਛਲੇ ਕਈ ਹਫਤੇ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਤੇ ਪ੍ਰੀਖਿਆ ਵਿਚ ਬੇਨਿਯਮੀਆਂ ਨੂੰ ਲੈ ਕੇ ਵਧਦੇ ਸਿਆਸੀ ਦਬਾਅ ਦੇ ਵਿਚ ਆਇਆ। ਅੰਦੋਲਨ ਦੌਰਾਨ ਦੇਸ਼ ਭਰ ਵਿਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ ਜਦੋਂ ਕਿ ਜੰਤਰ-ਮੰਤਰ ‘ਤੇ ਵੀ ਲੰਬੇ ਸਮੇਂ ਤੱਕ ਧਰਨਾ ਚੱਲਿਆ।
ਵੀਡੀਓ ਲਈ ਕਲਿੱਕ ਕਰੋ -:










