ਜਲੰਧਰ ‘ਚ ਅੱਜ ਚੜ੍ਹਦੀ ਸਵੇਰ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਾਰ ਦੀ ਟਰੱਕ ਨਾਲ ਟੱਕਰ ਹੋਈ ਹੈ ਤੇ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਲਗਭਗ 6 ਵਜੇ ਤੇਜ਼ ਰਫਤਾਰ ਜਾ ਰਹੀ ਕਾਰ ਸੜਕ ‘ਤੇ ਖੜ੍ਹੇ ਟੈਂਕਰ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਸਵਾਰ 3 ਨੌਜਵਾਨਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਦੀ ਲਾਸ਼ ਕਾਰ ਦੇ ਅੰਦਰ ਫਰੰਟ ਸੀਟ ‘ਤੇ ਤੇ ਇਕ ਦੀ ਲਾਸ਼ ਸੜਕ ‘ਤੇ ਜਾ ਡਿੱਗੀ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਡੇ ਉਡ ਗਏ। ਕਾਰ ਦੀ ਛੱਤ ਟੁੱਟ ਕੇ ਵੱਖ ਹੋ ਗਈ ਤੇ ਨੰਬਰ ਪਲੇਟ ਵੀ ਦੂਰ ਜਾ ਡਿੱਗੀ। ਏਅਰ ਬੈਗ ਵੀ ਖੁੱਲ੍ਹ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਕਾਫੀ ਮੁਸ਼ੱਕਤ ਮਗਰੋਂ ਕਾਰ ਵਿਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਭਗਤ ਸਿੰਘ ਕਾਲੋਨੀ ਕੋਲ ਹਾਈਵੇ ‘ਤੇ ਸਵੇਰੇ ਇਹ ਹਾਦਸਾ ਵਾਪਰਿਆ। ਤੇਜ਼ ਰਫਤਾਰ ਸਵਿਫਟ ਜਲੰਧਰ ਤੋਂ ਅੰਮ੍ਰਿਤਸਰ ਵਲ ਜਾ ਰਹੀ ਸੀ ਤੇ ਭਗਤ ਸਿੰਘ ਕਾਲੋਨੀ ਦੇ ਕੋਲ ਹਾਈਵੇ ‘ਤੇ ਕੈਂਟਰ ਖੜ੍ਹਾ ਹੋਇਆ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੈਂਟਰ ਦਾ ਡਰਾਈਵਰ ਜਾਂ ਤਾਂ ਰਸਤਾ ਭਟਕ ਗਿਆ ਸੀ ਤੇ ਜਾਂ ਨਸ਼ੇ ਦੀ ਹਾਲਤ ਵਿਚ ਵਾਹਨ ਨੂੰ ਸੜਕ ‘ਤੇ ਹੀ ਖੜ੍ਹਾ ਕਰਕੇ ਹਟ ਗਿਆ ਸੀ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਪੁਲਿਸ ਤੇ ਬ/ਦਮਾ/ਸ਼ਾਂ ਵਿਚਾਲੇ ਮੁ.ਠ/ਭੇੜ ‘ਚ 2 ਮੁਲਜ਼ਮ ਕਾਬੂ, CIA Police ਦੇ ਜਵਾਨ ਨੂੰ ਵੀ ਲੱਗੀ ਗੋ/ਲੀ
ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਕਾਰ ਦੇ ਨੰਬਰ ਤੋਂ ਪਰਿਵਾਰ ਵਾਲਿਆਂ ਦਾ ਪਤਾ ਲੱਗਾ ਹੈ ਜਿਨ੍ਹਾਂ ਨਾਲ ਪੁਲਿਸ ਸੰਪਰਕ ਕਰ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਟਰੱਕ ਨੰਬਰ ਦੇ ਆਧਾਰ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








