ਮੋਗਾ ਪੁਲਿਸ ਦੇ ਹੱਥ ਵੱਡੀ ਸਫਲਤਾ ਲਈ ਹੈ ਤੇ ਪੁਲਿਸ ਵੱਲੋਂ ਹੱਥਾਂ ਵਿਚ ਲਾਲ ਚੂੜ੍ਹਾ ਪਾਈ ਕੁੜੀ ਗ੍ਰਿਫਤਾਰ ਕੀਤੀ ਗਈ ਹੈ ਜੋ ਕਿ ਨਕਲੀ SHO ਬਣ ਕੇ ਸੜਕਾਂ ‘ਤੇ ਘੁੰਮਦੀ ਸੀ ਤਾਂ ਜੋ ਇਸ ਦਾ ਵਿਆਹ ਚੰਗੇ ਘਰ ਪਰਿਵਾਰ ਵਿਚ ਹੋ ਜਾਵੇ।
ਦੱਸ ਦੇਈਏ ਕਿ ਕੁੜੀ ਦਾ ਵਿਆਹ 21.6.26 ਨੂੰ ਹੋ ਗਿਆ ਸੀ ਪਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਨਕਲੀ ਥਾਣੇਦਾਰ ਦੀ ਵਰਦੀ ਤੇ ਨਕਲੀ ਆਈਡੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਮੋਗਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕੁੜੀ ਨਕਲੀ SHO ਬਣ ਕੇ ਸੜਕਾਂ ‘ਤੇ ਘੁੰਮਦੀ ਹੈ ਤੇ ਲੋਕਾਂ ਨੂੰ ਕਹਿੰਦੀ ਹੈ ਕਿ ਮੈਂ ਪੁਲਿਸ ਦੀ ਅਧਿਕਾਰੀ ਹਾਂ। ਪੁਲਿਸ ਨੂੰ ਜਦੋਂ ਪਤਾ ਲੱਗਾ ਤਾਂ ਜਾਲ ਵਿਛਾ ਕੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਕੁੜੀ ਨੂੰ ਹਿਰਾਸਤ ਵਿਚ ਰਖਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ‘ਤੇ ਭਖੀ ਸਿਆਸਤ, ਪੰਜਾਬ BJP ਪ੍ਰਧਾਨ ਕੇਵਲ ਢਿੱਲੋਂ ਨੇ ਗਠਜੋੜ ਨੂੰ ਲੈ ਕੇ ਦਿੱਤਾ ਬਿਆਨ
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੀ ਗਈ ਕੁੜੀ ਤਰਨਤਾਰਨ ਦੀ ਰਹਿਣ ਵਾਲੀ ਹੈ ਤੇ ਹਾਲ ਦੀ ਘੜੀ ਉਹ ਫਿਰੋਜ਼ਪੁਰ ਦੇ ਪਿੰਡ ਵਿਚ ਰਹਿ ਰਹੀ ਸੀ। ਕੁੜੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਸੱਚਮੁੱਚ ਕੁੜੀ ਨੇ ਵਿਆਹ ਕਰਵਾਉਣ ਲਈ ਇਹ ਸਾਜਿਸ਼ ਰਚੀ ਜਾਂ ਇਸ ਪਿੱਛੇ ਇਸ ਦਾ ਮਨਸੂਬਾ ਕੁਝ ਹੋਰ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








