ਕੈਨੇਡਾ ਰਹਿ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਿਸ ਕਰਕੇ ਵਿਦਿਆਰਥੀਆਂ ‘ਤੇ ਡਿਪੋਰਟ ਦੀ ਤਲਵਾਰ ਲਟਕ ਰਹੀ ਹੈ। ਵੱਡੀ ਖਬਰ ਹੈ ਕਿ ਜਿਹੜੇ ਵਿਦਿਆਰਥੀ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ, ਹੁਣ ਉਨ੍ਹਾਂ ਦੇ ਮਨ ਵਿਚ ਡਰ ਬੈਠਦਾ ਜਾ ਰਿਹਾ ਹੈ। ਲੱਖਾਂ ਰੁਪਏ ਖਰਚ ਕੇ ਕੈਨੇਡਾ ਗਏ ਵਿਦਿਆਰਥੀ ਹੁਣ ਡਿਪੋਰਟ ਹੋਣ ਦੀ ਕਗਾਰ ‘ਤੇ ਹਨ।
ਇਸੇ ਕਰਕੇ ਕਈ ਵਿਦਿਆਰਥੀ ਭੁੱਖ ਹੜਤਾਲ ‘ਤੇ ਬੈਠੇ ਹਨ, ਕਈ ਸੜਕਾਂ ‘ਤੇ ਰਾਤਾਂ ਕੱਟ ਰਹੇ ਹਨ ਤੇ ਕਈ ਡਿਪ੍ਰੈਸ਼ਨ ਵਿਚ ਚਲੇ ਗਏ ਹਨ। ਆਖਿਰਕਾਰ ਡਿਪੋਰਟ ਦੇ ਖਤਰੇ ਵਿਚ ਜੋ ਅੰਕੜੇ ਸਾਹਮਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਕੈਨੇਡਾ ਵਿਚ ਅਲਬਰਟਾ ਦੇ ਕੈਲਗਿਰੀ ਵਿਚ 1000 ਭਾਰਤੀ ਵਿਦਿਆਰਥੀ ਪਿਛਲੇ 3 ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਪੰਜਾਬੀ ਹਨ। ਇਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਭਗ 500 ਵਿਦਿਆਰਥੀਆਂ ਦੀਆਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ ਹੋਣ ਕਰਕੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਭਰੋਸੇ ‘ਤੇ ਉਨ੍ਹਾਂ ਨੇ ਕਾਲਜਾਂ ਵਿਚ ਦਾਖਲਾ ਲਿਆ, ਉਹ ਹੀ ਹੁਣ ਟੁੱਟ ਰਿਹਾ ਹੈ। ਲੱਖਾਂ ਰੁਪਏ ਦੀ ਫੀਸ ਭਰ ਕੇ ਪੜ੍ਹਾਈ ਪੂਰੀ ਕਰਨ ਮਗਰੋਂ ਉਨ੍ਹਾਂ ਦੀ ਪੜ੍ਹਾਈ ਨੂੰ ਨਾਨ-ਕ੍ਰੇਡਿਟੇਬਲ ਦੱਸ ਕੇ ਵਰਕ ਪਰਮਿਟ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਈ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਪੜ੍ਹੇ ਕੁਝ ਨੂੰ 3-3 ਸਾਲ ਦੇ ਵਰਕ ਪਰਮਿਟ ਮਿਲ ਗਏ। ਪਰ ਉਨ੍ਹਾਂ ਦੀਆਂ ਫਾਈਲਾਂ ਰੱਦ ਕਰ ਦਿੱਤੀਆਂ ਗਈਆਂ।
ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਵਿਦਿਆਰਥੀ ਮਾਨਸਿਕ ਤਣਾਅ ਵਿਚ ਹਨ। ਕਿਸੇ ਦੇ ਸਿਰ ‘ਤੇ ਪਰਿਵਾਰ ਦਾ ਕਰਜ਼ਾ ਹੈ ਤੇ ਕੋਈ ਆਪਣੇ ਪਰਿਵਾਰ ਨੂੰ ਸੱਚ ਦੱਸਣ ਤੋਂ ਵੀ ਡਰ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਰਕ ਪਰਮਿਟ ਰੱਦ ਹੋਣ ਕਰਕੇ ਉਨ੍ਹਾਂ ਦਾ ਕਾਨੂੰਨੀ ਸਟੇਟਸ ਵੀ ਖਤਰੇ ਵਿਚ ਪੈ ਗਿਆ ਹੈ। ਹੈਲਥ ਲਾਇਸੈਂਸ ਰੱਦ ਹੋ ਗਏ ਹਨ ਤੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਵੀ ਖਤਮ ਹੋ ਰਹੀ ਹੈ ਤੇ ਕੰਮ ਕਰਨ ਦਾ ਹੱਕ ਵੀ ਨਹੀਂ ਰਿਹਾ। ਕੈਲਗਿਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਦੇ ਹੱਕ ਵਿਚ ਆਈ ਹੈ। ਕਮੇਟੀ ਦਾ ਕਹਿਣਾ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਲੰਗਰ, ਰਾਸ਼ਨ ਜਾਂ ਰੋਟੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ। ਕਾਨੂੰਨੀ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਦੁਬਾਰਾ ਵਰਕ ਪਰਮਿਟ ਲਈ ਅਰਜ਼ੀ ਨਾ ਦੇਣ ਸਗੋਂ ਫੈਡਰਲ ਕੋਰਟ ਵਿਚ ਆਪਣੇ ਕੇਸ ਨੂੰ ਚੈਲੰਜ ਕਰਨ ਤੇ ਨਾਲ ਹੀ 90 ਦਿਨਾਂ ਵਿਚ ਕਿਸੇ ਮਾਨਤਾ ਪ੍ਰਾਪਤ ਕਾਲਜ ਵਿਚ ਨਵਾਂ ਕੋਰਸ ਲੈ ਕੇ ਆਪਣਾ ਸਟੂਡੈਂਟ ਸਟੇਟਸ ਬਹਾਲ ਕਰਨ ਦੀ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ : ‘ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸਿਰ ਮੱਥੇ…’, ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਬੋਲੇ MP ਮਲਵਿੰਦਰ ਕੰਗ
ਦੂਜੇ ਪਾਸੇ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਨਾ ਹੀ ਵਰਕ ਪਰਮਿਟ ਹੋਵੇਗਾ ਤੇ ਨਾ ਹੀ PR ਉਨ੍ਹਾਂ ਨੂੰ ਵੀਜ਼ਾ ਮਿਆਦ ਖਤਮ ਹੋਣ ਮਗਰੋਂ ਆਪਣੇ ਦੇਸ਼ ਵਾਪਸ ਜਾਣਾ ਹੋਵੇਗਾ। ਕੈਨੇਡੀਅਨ ਸਰਕਾਰ ਪਹਿਲਾਂ ਵੀ ਕਈ ਫੈਸਲੇ ਲਏ ਗਏ ਜਿਨ੍ਹਾਂ ਨੇ ਲੱਖਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾਹੈ ਪਰ ਇਸ ਵਾਰ ਤਲਵਾਰ ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ‘ਤੇ ਲਟਕ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








