ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਫਾਈਨਲ ਐਲਾਨ ਹੋਣ ਗਿਆ ਹੈ। ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਅਗਨੀਮਿੱਤਰਾ ਪਾਲ ਅਤੇ ਨਿਸਿਥ ਪ੍ਰਮਾਣਿਕ ਉਪ ਮੁੱਖ ਮੰਤਰੀ ਹੋਣਗੇ। ਕੋਲਕਾਤਾ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਵਾਂ ‘ਤੇ ਮੋਹਰ ਲਾਈ ਗਈ। ਹੁਣ ਉਹ ਕੱਲ੍ਹ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ, ਸੁਵੇਂਦੂ ਅੱਜ ਸ਼ਾਮ ਰਾਜਪਾਲ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਨੀਲ ਬਾਂਸਲ, ਅਮਿਤ ਮਾਲਵੀਆ, ਬਿਪਲਬ ਦੇਬ, ਨਿਸਿਥ ਪ੍ਰਮਾਣਿਕ, ਅਗਨੀਮਿੱਤਰ ਪਾਲ ਅਤੇ ਸ਼ੰਕਰ ਘੋਸ਼ ਦੇ ਨਾਲ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੌਜੂਦ ਸਨ। ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਆਪਣਾ ਭਰੋਸਾ ਰੱਖਿਆ ਹੈ। “ਮੈਂ ਹੱਥ ਜੋੜ ਕੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਹਿੰਸਾ ਦੇ ਵਿਚਾਲੇ ਸੂਬੇ ਦੇ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਹੈ। 321 ਵਰਕਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਅੱਜ, ਗੰਗਾ ਤੋਂ ਗੰਗਾਸਾਗਰ ਤੱਕ ਭਾਜਪਾ ਦੀਆਂ ਸਰਕਾਰਾਂ ਹਨ। ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਮਰਤਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ।”

ਦੱਸ ਦੇਈਏ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਸ਼ਨੀਵਾਰ ਨੂੰ ਸਵੇਰੇ 10 ਵਜੇ ਰਵਿੰਦਰ ਜਯੰਤੀ ਦੇ ਮੌਕੇ ‘ਤੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਨਿਤਿਨ ਨਵੀਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੌਜੂਦ ਰਹਿਣਗੇ। 20 ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਰਵਿੰਦਰ ਜਯੰਤੀ ਦੇ ਮੌਕੇ ‘ਤੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਬੰਗਾਲੀ ਰੰਗ ਦੀ ਝਲਕ ਵੀ ਵੇਖਣ ਨੂੰ ਮਿਲੇਗੀ।
ਦੱਸਿਆ ਜਾ ਰਿਹਾ ਹੈ ਕਿ ਦਿਲੀਪ ਘੋਸ਼, ਸ਼ੰਕਰ ਘੋਸ਼, ਸਵਪਨ ਦਾਸਗੁਪਤਾ, ਨਿਸ਼ਿਤ ਪ੍ਰਮਾਣਮਿਕ, ਜਤਿੰਦਰ ਤਿਵਾੜੀ ਅਤੇ ਸ਼ਰਦਵਤ ਮੁਖਰਜੀ ਮੰਤਰੀ ਬਣ ਸਕਦੇ ਹਨ। ਨੀਲਾਦਰੀ ਸ਼ੇਖਰ ਅਤੇ ਪ੍ਰਣਤ ਟੁਡੂ ਵੀ ਮੰਤਰੀ ਅਹੁਦਿਆਂ ਦੀ ਦੌੜ ਵਿੱਚ ਹਨ। ਰੁਦਰਨੀਲ ਘੋਸ਼, ਦੁੱਧਕੁਮਾਰ ਮੰਡਲ ਅਤੇ ਬੰਕਿਮ ਘੋਸ਼ ਵੀ ਮੰਤਰੀ ਬਣ ਸਕਦੇ ਹਨ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੀਕਰ ਸੰਧਵਾਂ ਨੇ ਦਿੱਤਾ ਸਪੱਸ਼ਟੀਕਰਨ, ਬੋਲੇ- “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ”
ਭਾਵੇਂ ਕਈ ਨਾਵਾਂ ‘ਤੇ ਚਰਚਾ ਹੋਣ ਤੋਂ ਬਾਅਦ ਸੁਵੇਂਦੂ ਇਸ ਦੌੜ ਵਿਚ ਸਭ ਤੋਂ ਅੱਗੇ ਸਨ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮਮਤਾ ਬੈਨਰਜੀ ਦੇ ਗੜ੍ਹ, ਭਵਾਨੀਪੁਰ ਤੋਂ ਜਿੱਤਣ ਵਾਲੇ ਸੁਵੇਂਦੂ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੇ ਰਾਜ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕੋਲ ਰਾਜ ਮੰਤਰੀ ਵਜੋਂ ਸਾਲਾਂ ਦਾ ਤਜਰਬਾ ਵੀ ਹੈ। ਇਨ੍ਹਾਂ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਸੂਬੇ ਵਿੱਚ ਸੱਤਾ ਦੀ ਕੁਰਸੀ ਸੌਂਪੀ ਹੈ।
ਦੱਸ ਦੇਈਏ ਕਿ ਇਸ ਵਿਧਾਨ ਸਭਾ ਚੋਣ ਵਿੱਚ ਅਗਨੀਮਿੱਤਰਾ ਪਾਲ ਨੇ ਆਸਨਸੋਲ ਦੱਖਣੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 119,582 ਵੋਟਾਂ ਮਿਲੀਆਂ, 40,000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ। ਇਸ ਦੌਰਾਨ, ਨਿਸਿਥ ਪ੍ਰਮਾਣਿਕ ਨੇ ਮਾਥਾਭੰਗਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 1,43,340 ਵੋਟਾਂ ਮਿਲੀਆਂ, 57,090 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










