ਵਰਕ ਫਰਾਮ ਹੋ ਜਾਂ ਕੋਈ ਜ਼ਰੂਰੀ ਮੀਟਿੰਗ, ਅੱਜ ਕੱਲ ਲੋਗ ਬੈਗ ਤੋਂ ਸਿੱਧਾ ਲੈਪਟਾਪ ਕੱਢ ਕੇ ਗੋਦ ਵਿਚ ਰੱਖ ਕੇ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਲੰਬੇ ਸਮੇਂ ਤੱਕ ਗੋਦ ਵਿਚ ਲੈਪਟਾਪ ਰੱਖ ਕੇ ਕੰਮ ਕਰਨ ਨਾਲ ਤੁਸੀਂ ਅਣਜਾਣੇ ਵਿਚ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹੋ। ਭਾਵੇਂ ਹੀ ਗੋਦ ਵਿਚ ਲੈਪਟਾਪ ਲੈ ਕੇ ਬਿਸਤਰ ‘ਤੇ ਕੰਮ ਕਰਨਾ ਤੁਹਾਨੂੰ ਚੰਗਾ ਲੱਗਦਾ ਹੈ ਪਰ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਲਈ ਵੱਡਾ ਖਤਰਾ ਹੈ। ਗੋਦ ਵਿਚ ਲੈਪਟਾਪ ਰੱਖ ਕੇ ਇਸਤੇਮਾਲ ਕਰਨ ਨਾਲ ਫਰਟੀਲਿਟੀ ਹੀ ਨਹੀਂ ਸਗੋਂ ਉਨੀਂਦਰਾ ਵਰਗੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਤੁਸੀਂ ਸੱਦਾ ਦੇ ਰਹੇ ਹੋ।
ਕਈ ਵਾਰ ਲੈਪਟਾਪ ਤੋਂ ਨਿਕਲਣ ਵਾਲੀ ਗਰਮ ਹਵਾ ਕਾਰਨ ਚਮੜੀ ਵਿਚ ਜਲਨ ਦੀ ਸਮੱਸਿਆ ਹੋਣ ਲੱਗਦੀ ਹੈ ਜਿਸ ਨੂੰ ਟੋਸਟੇਡ ਸਕਿਨ ਸਿੰਡ੍ਰੋਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੈਪਟਾਪ ਤੋਂ ਨਿਕਲਣ ਵਾਲੀ ਹੀਟ ਦੀ ਵਜ੍ਹਾ ਨਾਲ ਸਕਿਨ ‘ਤੇ ਹਲਕੇ ਤੇ ਟ੍ਰਾਂਸੀਏਡ ਰੈੱਡ ਰੈਸ਼ੇਜ ਹੋ ਜਾਂਦੇ ਹਨ। ਲੰਬੇ ਸਮੇਂ ਤੱਕ ਵਿਚ ਗੋਦ ਵਿਚ ਲੈਪਟਾਪ ਰੱਖਣ ਨਾਲ ਅਸਾਧਾਰਨ ਦਿਖਣ ਵਾਲੀ ਸਕਿਨ ਦੀ ਸਥਿਤੀ ਜਾ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਵਿਚ ਰਹਿਣ ਕਾਰਨ ਦਾਣੇ ਹੋ ਸਕਦੇ ਹਨ।
ਗੋਦ ਵਿਚ ਲੈਪਟਾਪ ਰੱਖ ਕੇ ਇਸਤੇਮਾਲ ਕਰਨਾ ਤੇ ਗਲਤ ਮੁਦਰਾ ਵਿਚ ਬੈਠਣ ਨਾਲ ਵਿਅਕਤੀ ਨੂੰ ਕਮਰ ਦਰਦ ਦੀ ਸਮੱਸਿਆ ਹੋ ਸਕਦੀ ਹੈ ਜਿਸ ਦਾ ਅਸਰ ਵਿਅਕਤੀ ਦੀ ਮਾਨਸਿਕ ਸਿਹਤ ਤੀਰਅੰਦਾਜ਼ੀ ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਗੋਲਡ, ਫਾਈਨਲ ‘ਚ ਤੁਰਕੀ ਨੂੰ ਹਰਾਇਆ’ਤੇ ਵੀ ਪੈਂਦਾ ਹੈ। ਅਜਿਹੇ ਵਿਚ ਇਸ ਸਮੱਸਿਆ ਤੋਂ ਬਚਣ ਲਈ ਲੈਪਟਾਪ ਨੂੰ ਡੇਸਕ ‘ਤੇ ਰੱਖ ਕੇ ਹੀ ਇਸਤੇਮਾਲ ਕਰੋ।
ਇਹ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਗੋਲਡ, ਫਾਈਨਲ ‘ਚ ਤੁਰਕੀ ਨੂੰ ਹਰਾਇਆ
ਅਮਰੀਕਨ ਸੁਸਾਇਟੀ ਫਾਰ ਰਿਪ੍ਰੋਡਕਟਿਵ ਮੈਡੀਸਨ ਵੱਲੋਂ ਕੀਤੇ ਅਧਿਐਨ ਵਿਚ ਪਾਇਆ ਗਿਆ ਕਿ ਗੋਦ ਵਿਚ ਲੈਪਟਾਪ ਰੱਖਕੇ ਯੂਜ਼ ਕਰਨ ਨਾਲ ਪ੍ਰਜਨਨ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਲੈਪਟਾਪ ਤੋਂ ਨਿਕਲਣ ਵਾਲੀ ਗਰਮ ਹਵਾ ਸ਼ੁਕਰਾਣੂਆਂ ਦੀ ਗਿਣਤੀ ਤੇ ਗੁਣਵੱਤਾ ਨੂੰ ਘੱਟ ਕਰ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਵਿਚ ਅੰਡਕੋਸ਼ ਦਾ ਤਾਪਮਾਨ ਵਧ ਸਕਦਾ ਹੈ।
ਲੈਪਟਾਪ ‘ਤੇ ਲੰਮੇ ਸਮੇਂ ਤੱਕ ਕੰਮ ਕਰਨ ਨਾਲ ਅੱਖਾਂ ‘ਤੇ ਇਸ ਦਾ ਅਸਰ ਪੈ ਸਕਦਾ ਹੈ। ਇਸੇ ਵਜ੍ਹਾ ਨਾਲ ਤੁਹਾਡੀਆਂ ਅੱਖਾਂ ਵਿਚ ਖਿਚਾਅ, ਸੁੱਕਾਪਣ ਜਾਂ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਦੂਜੇ ਪਾਸੇ ਲੈਪਟਾਪ ਦੇ ਇਸਤੇਮਾਲ ਦੇ ਸਮੇਂ ਪੈਰਾਂ ਨੂੰ ਚਿਪਕਾ ਕੇ ਬੈਠਣ ਨਾਲ ਲੈਪਟਾਪ ਦੀ ਰੇਡੀਏਸ਼ਨ ਸਿੱਧੇ ਸਰੀਰ ‘ਤੇ ਪੈਂਦੀ ਹੈ। ਡਿਵਾਈਸ ਤੋਂ ਨਿਕਲਣ ਵਾਲੀ ਹੀਟ ਤੁਹਾਨੂੰ ਬੀਮਾਰ ਕਰ ਸਕਦੀ ਹੈ।