ਮੈਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ WhatsApp ਦਾ UPI ਭੁਗਤਾਨ ਕਈ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਪਰ ਇਹ ਭਾਰਤ ਵਿੱਚ ਅਜੇ ਤੱਕ ਪ੍ਰਸਿੱਧ ਨਹੀਂ ਹੋਇਆ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ WhatsApp ਆਪਣੀ ਪੇਮੈਂਟ ਸਰਵਿਸ ਨੂੰ ਲੈ ਕੇ ਗੰਭੀਰ ਹੋ ਰਿਹਾ ਹੈ।
ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ WhatsApp ਹੁਣ ਇੱਕ ਨਵੇਂ ਅਪਡੇਟ ਦੀ ਤਿਆਰੀ ਕਰ ਰਿਹਾ ਹੈ ਜਿਸ ਤੋਂ ਬਾਅਦ UPI ਪੇਮੈਂਟ ਲਈ ਇੱਕ ਸ਼ਾਰਟਕੱਟ ਉਪਲਬਧ ਹੋਵੇਗਾ। ਇਸ ਸ਼ਾਰਟਕੱਟ ਵਿੱਚ QR ਕੋਡ ਦਿਖਾਈ ਦੇਵੇਗਾ। ਉਪਭੋਗਤਾ QR ਕੋਡ ਨੂੰ ਸਕੈਨ ਕਰਨ ਅਤੇ QR ਕੋਡ ਆਈਕਨ ‘ਤੇ ਸਿੱਧਾ ਕਲਿੱਕ ਕਰਕੇ ਭੁਗਤਾਨ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਜਗਰਾਉਂ ‘ਚ ਪੈਸਿਆਂ ਨਾਲ ਭਰੀ ਕਾਰ ਛੱਡ ਕੇ 2 ਨੌਜਵਾਨ ਫਰਾਰ, ਪੁਲਿਸ ਨੇ ਗੱਡੀ ‘ਚੋਂ 40 ਲੱਖ ਰੁਪਏ ਕੀਤੇ ਬਰਾਮਦ
WhatsApp ਦੇ ਇਸ ਨਵੇਂ ਫੀਚਰ ਨੂੰ ਐਂਡ੍ਰਾਇਡ ਦੇ ਬੀਟਾ ਵਰਜ਼ਨ 2.24.7.3 ‘ਤੇ ਦੇਖਿਆ ਜਾ ਸਕਦਾ ਹੈ। WhatsApp ਬੀਟਾ ਉਪਭੋਗਤਾ ਸ਼ਾਰਟਕੱਟ ਬਟਨ ਤੋਂ QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦੇ ਹਨ। QR ਕੋਡ ਦਾ ਇਹ ਸ਼ਾਰਟਕੱਟ ਬਟਨ ਖੱਬੇ ਪਾਸੇ ਕੈਮਰਾ ਆਈਕਨ ਦੇ ਕੋਲ ਮਿਲੇਗਾ।
ਵਟਸਐਪ ਨੇ ਬੀਟਾ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਉਹ ਸਟੇਟਸ ਵਿੱਚ 1 ਮਿੰਟ ਤੱਕ ਦੇ ਵੀਡੀਓ ਅਪਲੋਡ ਕਰ ਸਕਣਗੇ। ਫਿਲਹਾਲ ਵਟਸਐਪ ਸਟੇਟਸ ‘ਚ ਸਿਰਫ 30 ਸੈਕਿੰਡ ਦਾ ਵੀਡੀਓ ਅਪਲੋਡ ਹੁੰਦਾ ਹੈ ਪਰ ਨਵੇਂ ਅਪਡੇਟ ਤੋਂ ਬਾਅਦ ਇਹ 1 ਮਿੰਟ ਦਾ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: