ਜਲੰਧਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਵਪਾਰੀ ਦੀ ਕਾਰ ਵਿਚੋਂ ਚੋਰ 10 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਭਾਟੀਆ ਇਲੈਕਟ੍ਰਾਨਿਕ ਦੇ ਮਾਲਕ ਦੀ ਗੱਡੀ ਤੋਂ ਚੋਰ ਕੈਸ਼ ਨਾਲ ਭਰਿਆ ਬੈਗ ਲੈ ਕੇ ਰਫੂਚੱਕਰ ਹੋ ਗਏ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿਚ ਇਕ ਚੋਰ ਬੈਗ ਕੱਢਦਾ ਹੋਇਆ ਲਿਜਾਂਦਾ ਦਿਖ ਰਿਹਾ ਹੈ।
ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਆਪਣੀ ਕਾਰ ਦਾ ਪੰਕਚਰ ਲਗਵਾ ਰਿਹਾ ਸੀ ਤੇ ਕਾਲ ਦੇ ਕੋਲ ਹੀ ਮੌਜੂਦ ਸੀ। ਕਾਰ ਦੇ ਟਾਇਰ ਵਿਚ ਤਿੰਨ ਥਾਂ ‘ਤੇ ਸੂਏ ਮਾਰੇ ਗਏ ਸਨ ਜਿਸ ਕਰਕੇ ਗੱਡੀ ਵਿਚ ਹਵਾ ਘੱਟ ਹੋ ਗਈ। ਸ਼ੱਕ ਹੈ ਕਿ ਦੁਕਾਨ ਬੰਦ ਕਰਨ ਤੋਂ ਠੀਕ ਪਹਿਲਾਂ ਹੀ ਇਹ ਚੋਰ ਪੀੜਤ ਦੀ ਰੇਕੀ ਕਰ ਰਹੇ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਘਰ ਨੇੜੇ ਦੱਬੀ ਮਿਲੀ ਕੁੜੀ ਦੀ ਦੇ/ਹ, ਪਰਿਵਾਰ ਨੇ ਪਿਤਾ ‘ਤੇ ਕ.ਤ/ਲ ਕੀਤੇ ਜਾਣ ਦਾ ਪ੍ਰਗਟਾਇਆ ਸ਼ੱਕ
ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ ਤੇ ਹੁਣ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








