ਭਾਰਤੀ ਸਟੇਟ ਬੈਂਕ ਵੱਲੋਂ 2000 ਦੇ ਨੋਟ ਬਦਲਣ ਨੂੰ ਲੈ ਕੇ ਇਸ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ 20,000 ਰੁਪਏ ਤੱਕ ਜਾਂ 2000 ਰੁਪਏ ਦੇ 10 ਨੋਟ ਬਦਲਣ ਲਈ ਕਿਸੇ ਵੀ ਤਰ੍ਹਾਂ ਦੇ ਫਾਰਮ ਜਾਂ ਸਲਿੱਪ ਭਰਨ ਦੀ ਲੋੜ ਨਹੀਂ ਹੋਵੇਗੀ।
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਐੱਸਬੀਆਈ ਦੀ ਕਿਸੇ ਵੀ ਸ਼ਾਖਾ ਵਿਚ ਜਾ ਕੇ ਆਸਾਨੀ ਨਾਲ ਬਿਨਾਂ ਕੋਈ ਫਾਰਮ ਭਰੇ ਨੋਟ ਨੂੰ ਐਕਸਚੇਂਜ ਕਰਾ ਸਕਦੇ ਹਨ।
ਬੈਂਕ ਵੱਲੋਂ ਜਾਰੀ ਨੋਟਿਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ 20,000 ਰੁਪਏ ਤੱਕ ਦੇ 2000 ਰੁਪਏ ਦੇ ਨੋਟ ਬਦਲਵਾਉਂਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਆਈਡੀ ਪਰੂਫ ਦੀ ਲੋੜ ਨਹੀਂ ਹੋਵੇਗੀ। ਅਜਿਹੇ ਗਾਹਕਾਂ ਨੂੰ ਨੋਟ ਐਕਸਚੇਂਜ ਕਰਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਆਈਡੀ ਪਰੂਫ ਲਿਜਾਣ ਦੀ ਲੋੜ ਨਹੀਂ ਹੋਵੇਗੀ।
ਭਾਰਤੀ ਰਿਜ਼ਰਵ ਬੈਂਕ ਵੱਲੋਂ 19 ਮਈ 2023 ਨੂੰ 2000 ਰੁਪਏ ਦਾ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਕੇਂਦਰੀ ਬੈਂਕ ਵੱਲੋਂ ਕਿਹਾ ਗਿਆ ਸੀ ਕਿ ਨੋਟ ਵਾਪਸ ਲੈਣ ਦੇ ਬਾਅਦ ਵੀ ਲੀਗਲ ਟੈਂਡਰ ਰਹੇਗਾ। ਆਮ ਜਨਤਾ 23 ਮਈ ਤੋਂ ਲੈ ਕੇ 30 ਸਤੰਬਰ ਤੱਕ ਆਪਣੇ ਕੋਲ ਮੌਜੂਦ 2000 ਰੁਪਏ ਦੇ ਨੋਟ ਨੂੰ ਐਕਸਚੇਂਜ ਕਰਾ ਸਕਦੀ ਹੈ।
ਇਹ ਵੀ ਪੜ੍ਹੋ : ਅਸਮ ‘ਚ ਨਵਾਂ ਫਰਮਾਨ ਹੋਇਆ ਜਾਰੀ, ਸਕੂਲ ‘ਚ ਜੀਂਸ, ਟੀ-ਸ਼ਰਟ, ਲੈਗਿੰਗ ਪਹਿਨ ਕੇ ਨਾ ਆਉਣ ਟੀਚਰ
ਆਰਬੀਆਈ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਇਕ ਵਾਰ ਇਕ ਵਿਅਕਤੀ ਅਧਿਕਤਮ 2000 ਰੁਪਏ ਜਾਂ 2000 ਰੁਪਏ ਦੇ ਅਧਿਕਤਮ 10 ਨੋਟ ਐਕਸਚੇਂਜ ਕਰਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: