ਪੰਜਾਬ ਵਿਚ ਦਿਨੋ-ਦਿਨ ਕੋਰੋਨਾ ਕੇਸਾਂ ਦਾ ਪ੍ਰਕੋਪ ਘਟਣ ਲੱਗਾ ਹੈ ਜੋ ਕਿ ਰਾਹਤ ਭਰੀ ਖਬਰ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 2281 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ 99 ਮਰੀਜ਼ਾਂ ਨੇ ਜਾਨ ਗੁਆ ਦਿੱਤੀ।
ਪੰਜਾਬ ‘ਚ ਹੁਣ ਤੱਕ 9393735 ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ ਦੇ ਦਿਨ 68244 ਸੈਂਪਲ ਇਕੱਠੇ ਕੀਤੇ ਗਏ। 3887 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਐਕਟਿਵ ਕੇਸਾਂ ਦੀ ਗਿਣਤੀ 31133 ਹੋ ਚੁੱਕੀ ਹੈ। ਹੁਣ ਤੱਕ 14748 ਮਰੀਜ਼ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਸਭ ਤੋਂ ਵੱਧ ਮੋਤਾਂ ਅੱਜ ਜਿਲ੍ਹਾ ਫਾਜ਼ਿਲਕਾ ਤੋਂ ਹੋਈਆਂ ਉਥੇ 9 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 7, ਬਰਨਾਲੇ ਤੋਂ 2, ਬਠਿੰਡੇ ਤੋਂ 5, ਫਰੀਦਕੋਟ ਤੋਂ 2, ਫਤਿਹਗੜ੍ਹ ਸਾਹਿਬ ਤੋਂ 1, ਫਿਰੋਜ਼ਪੁਰ ਤੋਂ 7, ਗੁਰਦਾਸਪੁਰ ਤੋਂ 6, ਹੁਸ਼ਿਆਰਪੁਰ ਤੋਂ 4, ਜਲੰਧਰ ਤੋਂ 4, ਕਪੂਰਥਲੇ ਤੋਂ 4, ਲੁਧਿਆਣੇ ਤੋਂ 5, ਮਾਨਸੇ ਤੋਂ 3, ਮੋਗੇ ਤੋਂ 7, ਐੱਸ. ਏ. ਐੱਸ. ਨਗਰ ਤੋਂ 8, ਸੰਗਰੂਰ ਤੋਂ 7, ਐੱਸ. ਬੀ. ਐੱਸ. ਨਗਰ ਤੋਂ 1 ਤੇ ਤਰਨਤਾਰਨ ਤੋਂ 3 ਵਿਅਕਤੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਹਿਲਾਂ 50 ਲੱਖ ਦੀ ਠੱਗੀ ਉਤੋਂ ਲੱਖਾਂ ਦਾ ਹੋਰ ਕਰਜਾ, ਪਿਓ ਦਿੱਲੀ ਅੰਦੋਲਨ ‘ਚ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ