ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸ ਦੇ ਕਈ ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਦਰਮਿਆਨ ਇਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਅੰਮ੍ਰਿਤਪਾਲ ਆਪਣੀ ਮਰਸੀਡਜ਼ ਕਾਰ ਤੋਂ ਜਲੰਧਰ ਦੇ ਸ਼ਾਹਕੋਟ ਵਿਚ ਉਤਰਿਆ ਤੇ ਸ਼ਾਹਕੋਟ ਵਿਚ ਉਹ ਆਪਣੇ ਇਕ ਸਹਿਯੋਗੀ ਦੀ ਬਰੈਂਜਾ ਕਾਰ ਵਿਚ ਸਵਾਰ ਹੋਇਆ। ਬਰੈਂਜਾ ਕਾਰ ਵਿਚ ਹੀ ਅੰਮ੍ਰਿਤਪਾਲ ਨੇ ਕੱਪੜੇ ਬਦਲੇ। ਉਸ ਨੇ ਆਪਣਾ ਚੋਲਾ ਉਤਾਰਿਆ ਤੇ ਪੈਂਟ ਸ਼ਰਟ ਪਹਿਨ ਕੇ ਦੋ ਮੋਟਰਸਾਈਕਲਾਂ ‘ਚ ਆਪਣੇ ਤਿੰਨ ਸਹਿਯੋਗੀਆਂ ਨਾਲ ਫਰਾਰ ਹੋ ਗਿਆ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੇ ਕੱਪੜੇ ਵੀ ਮਿਲੇ ਹਨ। ਇਹ ਕੱਪੜੇ ਬ੍ਰਿਜ਼ਾ ਗੱਡੀ ਤੋਂ ਬਰਾਮਦ ਹੋਏ ਹਨ। ਬ੍ਰਿਜ਼ਾ ਗੱਡੀ ਜਲੰਧਰ ਦੇ ਪਿੰਡ ਤੋਂ ਬਰਾਮਦ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਉਥੋਂ ਭੇਸ ਬਦਲ ਕੇ ਫਰਾਰ ਹੋ ਗਿਆ।
ਪੂਰੇ ਮਾਮਲੇ ‘ਤੇ ਡੀਸੀਪੀ ਜਲੰਧਰ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪੰਜਾਬ ਵਿਚ ਪੂਰੀ ਤਰ੍ਹਾਂ ਤੋਂ ਸ਼ਾਂਤੀ ਹੈ। ਅੰਮ੍ਰਿਤਪਾਲ ਨੂੰ ਕੋਈ ਸਮਰਥਨ ਨਹੀਂ ਹੈ। ਅੰਮ੍ਰਿਤਪਾਲ ਕੋਲ ਬਸ ਥੋੜ੍ਹੇ ਜਿਹੇ ਲੋਕ ਹੀ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੇ ਨਸ਼ਾ ਛੁਡਾਉਣ ਲਈ ਇਕ ਕੇਂਦਰ ਖੋਲ੍ਹਿਆ ਹੋਇਆ ਸੀ ਜਿਥੇ ਆਉਣ ਵਾਲੇ ਨੌਜਵਾਨਾਂ ਨੂੰ ਉਹ ਆਪਣੀ ਫੌਜ ਵਿਚ ਸ਼ਾਮਲ ਕਰ ਲੈਂਦਾ ਸੀ।
ਇਹ ਵੀ ਪੜ੍ਹੋ : ਦਿੱਲੀ ਦੇ ਬਜਟ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਕੱਲ੍ਹ CM ਕੇਜਰੀਵਾਲ ਨੇ ਲਗਾਇਆ ਸੀ ਰੋਕਣ ਦਾ ਦੋਸ਼
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਅਜੇ ਤੱਕ ਫਰਾਰ ਹੈ। ਪਿਛਲੇ ਚਾਰ ਦਿਨ ਤੋਂ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਹੈ। ਉਹ ਜਿਸ ਕਾਰ ਵਿਚ ਫਰਾਰ ਹੋਇਆ ਸੀ, ਉਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਅੰਮ੍ਰਿਤਪਾਲ ਦੇ ਦੋ ਹੋਰ ਸਹਿਯੋਗੀਆਂ ਖਿਲਾਫ ਐੱਨਐੱਸਏ ਲਗਾਇਆ ਗਿਆ ਹੈ। ਦੋਵਾਂ ਨੂੰ ਗ੍ਰਿਫਤਾਰ ਕਰਕੇ ਅਸਮ ਦੇ ਡਿਬਰੂਗੜ੍ਹ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: