ਚਾਚਾ ਹਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੀ ਪੇਸ਼ੀ ਹੋਣ ਵਾਲੀ ਹੈ, ਇਸ ਲਈ ਉਹ ਉਨ੍ਹਾਂ ਨੂੰ ਮਿਲਣ ਲਈ ਆਏ ਸਨ ਤੇ ਇੰਤਜ਼ਾਰ ਕਰ ਰਹੇ ਹਨ। ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਸਰੰਡਰ ਹੋਣ ਤੋਂ ਪਹਿਲਾਂ ਕੀ ਹਰਜੀਤ ਸਿੰਘ ਨੇ ਤੁਹਾਡੇ ਨਾਲ ਕੋਈ ਫੋਨ ‘ਤੇ ਗੱਲਬਾਤ ਕੀਤੀ ਸੀ ਤਾਂ ਇਸ ‘ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਜਵਾਬ ਸੀ ਕਿ ਹਰਜੀਤ ਨੇ ਬੀਤੀ ਰਾਤ 10 ਵਜੇ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਸੀ ਕਿ ਮੇਰੀ ਡੀਆਈਜੀ ਬਾਰਡਰ ਰੇਂਜ ਨਾਲ ਗੱਲ ਹੋ ਗਈ ਹੈ ਤੇ ਸਵੇਰ ਤੱਕ ਮੈਂ ਗ੍ਰਿਫਤਾਰੀ ਦੇ ਦੇਵਾਂਗਾ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਚਾਚਾ ਹਰਜੀਤ ਸਿੰਘ ਵੀ ਉਸ ਬਾਰੇ ਚਿੰਤਤ ਹੈ ਕਿਉਂਕਿ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਹਰਜੀਤ ਸਗੋਂ ਸਾਨੂੰ ਅੰਮ੍ਰਿਤਪਾਲ ਬਾਰੇ ਪੁੱਛ ਰਿਹਾ ਹੈ। ਚਾਚਾ ਹਰਜੀਤ ਨੇ ਕਿਹਾ ਕਿ ਉਹ ਘਰੋਂ ਤਾਂ ਇਕੱਠੇ ਹੀ ਨਿਕਲੇ ਸਨ ਪਰ ਰਸਤੇ ਵਿਚ ਵੱਖ-ਵੱਖ ਹੋ ਗਏ ਸਨ। ਪੁਲਿਸ ਕਹਿ ਰਹੀ ਹੈ ਕਿ ਉਹ ਅਜੇ ਤੱਕ ਫਰਾਰ ਹੈ।
ਕਿਹਾ ਜਾ ਰਿਹਾ ਹੈ ਕਿ ਨਸ਼ਾ ਛੁਡਾਊ ਕੇਂਦਰ ‘ਤੇ ਅੰਮ੍ਰਿਤਪਾਲ ਸਿੰਘ ਵੱਲੋਂ ਹਥਿਆਰ ਇਕੱਠੇ ਕੀਤੇ ਜਾ ਰਹੇ ਸਨ ਤਾਂ ਇਸ ਉਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਸੀ ਕਿ ਇਹ ਬੇਤੁਕੀਆਂ ਗੱਲਾਂ ਹਨ ਕਿਉਂਕਿ ਪੁਲਿਸ ਵੱਲੋਂ ਵੀ ਉਸ ਥਾਂ ‘ਤੇ ਚੈਕਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਉਥੋਂ ਕੁਝ ਵੀ ਬਰਾਮਦ ਨਹੀਂ ਹੋਇਆ। ਬਦਨਾਮ ਕੀਤਾ ਜਾ ਰਿਹਾ ਹੈ। ਫੌਜ ਤਿਆਰ ਕੀਤੀ ਜਾ ਰਹੀ ਸੀ ਤੇ ਮੁੰਡਿਆਂ ਨੂੰ ਭਰਤੀ ਕੀਤੀ ਜਾ ਰਿਹਾ ਸੀ। ਇਹ ਵੀ ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਆਨੰਦਪੁਰ ਖਾਲਸਾ ਫੌਜ ਤਿਆਰ ਕੀਤੀ ਜਾ ਰਹੀ ਸੀ। ਇਸ ‘ਤੇ ਉਨ੍ਹਾਂ ਦਾ ਜਵਾਬ ਸੀ ਕਿ ਇਹ ਤਾਂ ਨਾਰਮਲ ਜਿਹੀ ਗੱਲ ਸੀ ਕਿਉਂਕਿ ਉਸ ਕੋਲ 5-7 ਬੰਦੇ ਪਹਿਲਾਂ ਸਨ ਤੇ ਹੁਣ ਵੀ ਇੰਨੇ ਹੀ ਸਨ। ਕੋਈ ਫੌਜ ਤਿਆਰ ਨਹੀਂ ਕੀਤੀ ਜਾ ਰਹੀ ਸੀ।
ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਕਾਰਕੁੰਨਾਂ ਖਿਲਾਫ 6 ਮੁਕੱਦਮੇ ਦਰਜ ਹਨ, ਜੋ ਕਿ ਬਹੁਤ ਗੰਭੀਰ ਹਨ। ਪਾਕਿਸਤਾਨ ਨਾਲ ਸਬੰਧ ਦੱਸੇ ਜਾ ਰਹੇ ਹਨ। ਦਲਜੀਤ ਕਲਸੀ ਦਾ ਨਾਂ 35 ਕਰੋੜ ਦੀ ਫੰਡਿੰਗ ਦਾ ਨਾਲ ਜੋੜਿਆ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਪ੍ਰਾਪੇਗੰਡਾ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਕਿਸੇ ਨਾਲ ਲਿੰਕ ਨਹੀਂ ਸੀ, ਉਹ ਨਾਰਮਲ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : IG ਸੁਖਚੈਨ ਸਿੰਘ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ
ਚਾਚਾ ਹਰਜੀਤ ਸਿੰਘ ਨੂੰ ਅਸਮ ਲਿਜਾਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਖਿਲਾਫ ਕੋਈ ਪ੍ਰਾਪੇਗੰਡਾ ਅਪਣਾਇਆ ਜਾ ਰਿਹਾ ਹੈ। ਸਾਡੇ ਮਨ ਵਿਚ ਸਿਰਫ ਅੰਮ੍ਰਿਤਪਾਲ ਸਿੰਘ ਦੇ ਐਨਕਾਊਂਟਰ ਨੂੰ ਲੈ ਕੇ ਡਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਮਰਥਕਾਂ ਨੂੰ ਬਹੁਤ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: