2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਭਾਜਪਾ ਕੇਂਦਰੀ ਮੰਤਰੀ ਮੰਡਲ ਤੇ ਸੰਗਠਨ ਵਿਚ ਫੇਰਬਦਲ ਦੇ ਨਾਲ-ਨਾਲ ਤਿੰਨ ਸੂਬਿਆਂ ਵਿਚ ਰਾਜਪਾਲ ਵੀ ਬਦਲ ਸਕਦੀ ਹੈ। ਜੰਮੂ-ਕਸ਼ਮੀਰ ਦੀ ਸਿਆਸਤ ਵਿਚ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਚਰਚਾ ਵਿਚ ਹੈ।
2020 ਵਿਚ ਰਾਜਪਾਲ ਬਣੇ ਮਨੋਜ ਸਿਨ੍ਹਾ ਦੀ ਜਗ੍ਹਾ ਇਹ ਜ਼ਿੰਮੇਵਾਰੀ ਕੈਪਟਨ ਨੂੰ ਸੌਂਪਣ ‘ਤੇ ਵਿਚਾਰ ਚੱਲ ਰਿਹਾ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਮਹਾਰਾਸ਼ਟਰ ਦੇ ਰਾਜਪਾਲ ਬਣਨ ‘ਤੇ ਵੀ ਚਰਚਾ ਹੋਈ ਸੀ ਪਰ ਬਾਅਦ ਵਿਚ ਇਸ ‘ਤੇ ਵਿਰਾਮ ਲੱਗ ਗਿਆ ਸੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 81 ਸਾਲ ਦੇ ਹੋ ਚੁੱਕੇ ਹਨ। ਕਾਂਗਰਸ ਛੱਡਣ ਦੇ ਬਾਅਦ ਬਣਾਈ ਗਈ ਖੇਤਰੀ ਪਾਰਟੀ ਨੂੰ ਭੰਗ ਕਰਨ ਦੇ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਮੋਦੀ ਸਰਕਾਰ ਲੋਕ ਸਭਾ ਚੋਣਾਂ ਵਿਚ ਉਤਰਨ ਤੋਂ ਪਹਿਲਾਂ ਦੋ ਜਾਂ ਤਿੰਨ ਰਾਜਪਾਲਾਂ ਨੂੰ ਵੀ ਹਟਾਉਣ ‘ਤੇ ਵਿਚਾਰ ਕਰ ਰਹੀ ਹੈ ਜਿਸ ਵਿਚ ਜੰਮੂ-ਕਸ਼ਮੀਰ ਦੇ ਨਾਲ-ਨਾਲ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ‘ਤੇ ਵੀ ਵਿਚਾਰ ਜਾਰੀ ਹੈ।
ਪੰਜਾਬ ਵਿਚ ਭਾਜਪਾ 13 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਪੰਜਾਬ ਵਿਚ ਲੋਕ ਸਭਾ ਸੀਟਾਂ ਹਾਸਲ ਕਰਨ ਲਈ ਕਾਂਗਰਸ ਛੱਡ ਭਾਜਪਾ ਵਿਚ ਆਏ ਨੇਤਾਵਾਂ ‘ਤੇ ਭਰੋਸਾ ਪ੍ਰਗਟਾ ਰਹੀ ਹੈ। ਚਰਚਾ ਹੈ ਕਿ ਹੁਣ ਜਦੋਂ ਭਾਜਪਾ ਨੇ ਸਾਬਕਾ ਕਾਂਗਰਸ ਨੇਤਾ ਤੇ ਲੋਕ ਸਭਾ ਪ੍ਰਧਾਨ ਬਲਰਾਮ ਦੇ ਬੇਟੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਕੈਪਟਨ ਨੂੰ ਵੀ ਅਹਿਮ ਤੇ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਕੱਚੇ ਟੀਚਰ ਸੰਗਠਨ ਨਾਲ ਕਰਨਗੇ ਮੀਟਿੰਗ, ਰੈਗੂਲਰ ਕਰਨ ਸਣੇ ਹੋਰ ਮੁੱਦਿਆਂ ‘ਤੇ ਹੋਵੇਗੀ ਚਰਚਾ
ਕੈਪਟਨ ਭਾਜਪਾ ਦੀਆਂ ਬੈਠਕਾਂ ਵਿਚ ਜ਼ਿਆਦਾ ਨਹੀਂ ਦਿਖਦੇ ਪਰ ਉਨ੍ਹਾਂ ਦੀ ਧੀ ਜੈਇੰਦਰ ਕੌਰ ਕਾਫੀ ਐਕਟਿਵ ਦਿਖ ਰਹੀ ਹੈ। ਰਾਸ਼ਟਰੀ ਤੇ ਰਾਜ ਪੱਧਰੀ ਬੈਠਕਾਂ ਵਿਚ ਜੈਇੰਦਰ ਕੌਰ ਖੁਦ ਪਹੁੰਚਦੀ ਹੈ। ਬੀਤੇ ਦਿਨੀਂ ਜਾਖੜ ਦੇ ਅੰਮ੍ਰਿਤਸਰ ਦੌਰੇ ਦੌਰਾਨ ਵੀ ਜੈਇੰਦਰ ਕੌਰ ਗੋਲਡਨ ਟੈਂਪਲ ਵਿਚ ਪਹੁੰਚੇ ਸਨ ਤੇ ਜਾਖੜ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: