ਸੀਬੀਐੱਸਈ ਬੋਰਡ ਨੇ 12ਵੀਂਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 87.33 ਫੀਸਦੀ ਰਿਜ਼ਲਟ ਰਿਹਾ। ਸੀਬੀਐੱਸਈ ਇਸ ਸਾਲ ਸਟੂਡੈਂਟ ਨੂੰ ਫਸਟ, ਸੈਕੰਡ ਤੇ ਥਰਡ ਡਵੀਜ਼ਨ ਨਹੀਂ ਦੇਵੇਗਾ। ਨਾਲ ਹੀ ਅਨਹੈਲਦੀ ਕੰਪੀਟੀਸ਼ਨ ਤੋਂ ਬਚਣ ਲਈ ਕੋਈ ਮੈਰਿਟ ਲਿਸਟ ਨਹੀਂ ਬਣਾਈ ਹੈ।
ਸੀਬੀਐੱਸਈ ਬੋਰਡ ਦੇ ਵਿਦਿਆਰਥੀ ਆਫੀਸ਼ੀਅਲ ਵੈੱਬਸਾਈਟ ‘ਤੇ ਨਜ਼ਰ ਬਣਾਏ ਰੱਖਣ ਤਾਂ ਕਿ ਕੋਈ ਮਹੱਤਵਪੂਰਨ ਸੂਚਨਾ ਛੁੱਟ ਨਾ ਜਾਵੇ। ਸਭ ਤੋਂ ਪਹਿਲਾਂ ਡਿਜੀਲਾਕਰ ਐਪ/ਵੈੱਬਸਾਈਟ ਖੋਲ੍ਹੋ। ਸਾਈਨ ਇਨ ਕਰੋ ਤੇ ਆਪਣਾ ਅਕਾਊਂਟ ਬਣਾਓ। ਹੁਣ ਹੋਮਪੇਜ ‘ਤੇ ਸੀਬੀਐੱਸਈ ਨਤੀਜੇ ਲਿੰਕ ‘ਤੇ ਕਲਿੱਕ ਕਰੋ। ਜ਼ਰੂਰੀ ਜਾਣਕਾਰੀ ਦਿਓ ਤੇ ਸਬਮਿਟ ਕਰੋ। ਰਿਜ਼ਲਟ ਸਾਹਮਣੇ ਹੋਵੇਗਾ। ਸੀਬੀਐੱਸਈ 12ਵੀਂ ਦੇ ਨਤੀਜੇ ਦੀ ਇਕ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲਓ।
ਤ੍ਰਿਵੇਂਦਰ ਰੀਜਨ 99.91 ਪਾਸ ਫੀਸਦੀ ਨਾਲ ਟੌਪ ‘ਤੇ ਹਨ। ਲੜਕੀਆਂ 90.68 ਪਾਸ ਫੀਸਦੀ ਨਾਲ ਲੜਕਿਆਂ ਤੋਂ 6.01 ਫੀਸਦੀ ਅੱਗੇ ਹਨ। ਇਸ ਸਾਲ ਕਲਾਸ 12 ਲਈ ਰਜਿਸਟਰਡ ਉਮੀਦਵਾਰਾਂ ਦੀ ਕੁੱਲ ਗਿਣਤੀ 16,96,770 ਸੀ। ਇਨ੍ਹਾਂ ਵਿਚੋਂ 7,45,433 ਲੜਕੇ ਤੇ 9,51332 ਲੜਕੀਆਂ ਸਨ।
ਇਹ ਵੀ ਪੜ੍ਹੋ : ‘ਆਪ’ ਸਰਕਾਰ ਅੱਜ ਕਰੇਗੀ ਵੱਡਾ ਐਲਾਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
CBSE ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 5 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਸਨ। ਇਸ ਸਾਲ 12ਵੀਂ ਦੀ ਪ੍ਰੀਖਿਆ ਲਈ 16.9 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਾਇਆ ਸੀ। ਅਧਿਕਾਰਕ ਜਾਣਕਾਰੀ ਮੁਤਾਬਕ 99.91 ਨਤੀਜਿਆਂ ਨਾਲ ਤ੍ਰਿਵੇਂਦਰਮ ਦੇਸ਼ ਦਾ ਸਭ ਤੋਂ ਵੱਧ ਪਾਸ ਫੀਸੀ ਵਾਲਾ ਰਿਜਨ ਬਣਿਆ। ਦੂਜੇ ‘ਤੇ ਬੰਲਗੌਰ, ਤੀਜੇ ‘ਤੇ ਚੇਨਈ ਤੇ ਚੌਥੇ ਨੰਬਰ ‘ਤੇ ਦਿੱਲੀ ਰਿਹਾ।
ਵੀਡੀਓ ਲਈ ਕਲਿੱਕ ਕਰੋ -: