ਤੇਲੰਗਾਨਾ ਵਿੱਚ YSR ਤੇਲੰਗਾਨਾ ਪਾਰਟੀ (YSRTP) ਅਤੇ ਸੱਤਾਧਾਰੀ ਪਾਰਟੀ TRS ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਇਸ ਦਾ ਹਾਲ ਮੰਗਲਵਾਰ ਨੂੰ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਹੈਦਰਾਬਾਦ ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈਡੀ ਦੀ ਭੈਣ ਸ਼ਰਮੀਲਾ ਰੈੱਡੀ ਦੀ ਕਾਰ ਨੂੰ ਕਰੇਨ ਦੀ ਮਦਦ ਨਾਲ ਚੁੱਕ ਕੇ ਲੈ ਗਈ। ਦੱਸਣਯੋਗ ਗੱਲ ਇਹ ਹੈ ਕਿ ਇਸ ਦੌਰਾਨ ਸ਼ਰਮੀਲਾ ਰੈੱਡੀ ਖੁਦ ਕਾਰ ਦੇ ਅੰਦਰ ਮੌਜੂਦ ਸੀ।
ਜਾਣਕਾਰੀ ਮੁਤਾਬਕ YSR ਤੇਲੰਗਾਨਾ ਪਾਰਟੀ (YSRTP) ਦੀ ਮੁਖੀ ਸ਼ਰਮੀਲਾ ਰੈੱਡੀ ਸੂਬੇ ਦੇ ਮੁੱਖ ਮੰਤਰੀ ਕੇਸੀਆਰ ਖ਼ਿਲਾਫ਼ ਪ੍ਰਦਰਸ਼ਨ ਕਰਨ ਜਾ ਰਹੀ ਸੀ। ਇਸ ਦੌਰਾਨ ਪੁਲੀਸ ਵੱਲੋਂ ਕਰੇਨ ਦੀ ਮਦਦ ਰਾਹੀਂ ਕਾਰ ਨੂੰ ਚੁੱਕ ਲਿਆ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਸ਼ਮਸ਼ਾਨਘਾਟ ‘ਚ ਚੋਰਾਂ ਦਾ ਕਹਿਰ, ਸਸਕਾਰ ਲਈ ਆਉਣ ਵਾਲੇ ਲੋਕਾਂ ਦੇ ਵਾਹਨਾਂ ‘ਚ ਕਰ ਰਹੇ ਚੋਰੀ
ਮੀਡਿਆ ਰਿਪੋਰਟ ਮੁਤਾਬਕ ਸ਼ਰਮੀਲਾ ਰੈੱਡੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪ੍ਰਗਤੀ ਭਵਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਪੁਲੀਸ ਸ਼ਰਮੀਲਾ ਰੈਡੀ ਨੂੰ ਕਾਰ ਸਮੇਤ ਲੈ ਗਈ। ਦੱਸ ਦੇਈਏ ਕਿ ਸ਼ਰਮੀਲਾ ਰੈੱਡੀ ਨੂੰ ਸੋਮਾਜੀਗੁਡਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲਿਸ ਉਸਨੂੰ ਸਥਾਨਕ ਪੁਲਿਸ ਸਟੇਸ਼ਨ ਲੈ ਕੇ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: