ਪੰਜਾਬ ਵਿਚ ਸਿਹਤ ਵਿਭਾਗ ਲਈ ਰਾਹਤ ਭਰੀ ਖਬਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਵਿਚ ਕਾਫੀ ਕਮੀ ਆਈ ਹੈ। ਬੀਤੇ 24 ਘੰਟਿਆਂ ਦਰਮਿਆਨ ਕੋਵਿਡ-19 ਦੇ 68 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਫਰੀਦਕੋਟ, ਜਲੰਧਰ ਤੇ ਪਟਿਆਲੇ ਤੋਂ 1-1 ਮਰੀਜ਼ ਨੇ ਦਮ ਤੋੜ ਦਿੱਤਾ।
ਇਸ ਦੇ ਨਾਲ ਹੀ ਰਾਹਤ ਭਰੀ ਖਬਰ ਇਹ ਵੀ ਹੈ ਕਿ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ 94 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ। ਅੰਮ੍ਰਿਤਸਰ, ਤੋਂ 15, ਬਠਿੰਡੇ ਤੋਂ 8, ਫਾਜ਼ਿਲਕਾ ਤੋਂ 1, ਗੁਰਦਾਸਪੁਰ ਤੋਂ 3, ਹੁਸ਼ਿਆਰਪੁਰ ਤੋਂ 4, ਜਲੰਧਰ ਤੋਂ 14, ਕਪੂਰਥਲਾ ਤੋਂ 8, ਲੁਧਿਆਣੇ ਤੋਂ 24, ਮਾਨਸੇ ਤੋਂ 4, ਮੁਕਤਸਰ ਸਾਹਿਬ ਤੋਂ 2, ਪਠਾਨਕੋਟ ਤੋਂ 2, ਪਟਿਆਲੇ ਤੋਂ 5, ਸੰਗਰੂਰ ਤੋਂ 1, ਐੱਸ. ਏ. ਐੱਸ. ਨਗਰ ਤੋਂ 3 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।
ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 598521 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 581406 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 869 ਮਾਮਲੇ ਅਜੇ ਵੀ ਐਕਟਿਵ ਹਨ। 16246 ਲੋਕ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਚੁੱਕੇ ਚੁੱਕੇ ਹਨ, ਜਦਕਿ 102 ਲੋਕ ਆਕਸੀਜਨ ਸੁਪੋਰਟ ‘ਤੇ ਹਨ। ਉਥੇ ਹੀ 36 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 11 ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਬੇਸ਼ੱਕ ਪੰਜਾਬ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ ਪਰ ਨਾਲ ਹੀ ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ ਤਾਂ ਜੋ ਕੋਰੋਨਾ ਦੀ ਤੀਜੀ ਲਹਿਰ ਨੂੰ ਸਮੇਂ ਰਹਿੰਦਿਆਂ ਕੰਟਰੋਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : SAD ਨੇ ਦਿੱਲੀ ‘ਚ ਚਰਚ ਢਾਹੇ ਜਾਣ ਦੀ ਕੀਤੀ ਨਿੰਦਾ, ਕੇਜਰੀਵਾਲ ਨੂੰ ਈਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ