ਐਤਵਾਰ ਨੂੰ ਕੇਂਦਰੀ ਚੀਨ ਦੇ ਹੁਬੇਈ ਪ੍ਰਾਂਤ ਵਿੱਚ ਇੱਕ ਰਿਹਾਇਸ਼ੀ ਜਗ੍ਹਾ ‘ਤੇ ਇੱਕ ਗੈਸ ਪਾਈਪ ਲਾਈਨ ਫਟਣ ਨਾਲ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 140 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਗਈ।
ਵਿਸਫੋਟ ਹੁਬੇਈ ਸੂਬੇ ਦੇ ਝਾਂਗਵਾਨ ਜਿਲ੍ਹੇ ਦੇ ਸ਼ਿਆਨ ਸ਼ਹਿਰ ਵਿਚ ਲਗਭਗ ਸਾਢੇ 6 ਵਜੇ ਹੋਇਆ। ਜਿਲ੍ਹੇ ਵਿਚ ਇੱਕ ਬਾਜ਼ਾਰ ਇਸ ਹਾਦਸੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਬਚਾਅ ਕਰਮਚਾਰੀ ਦਾ ਕਹਿਣਾ ਹੈ ਕਿ ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। ਇਹ ਧਮਾਕਾ ਸਬਜ਼ੀ ਮੰਡੀ ਵਿਚ ਹੋਇਆ ਜਿਥੇ ਬਹੁਤ ਸਾਰੇ ਲੋਕ ਨਾਸ਼ਤਾ ਕਰ ਰਹੇ ਸਨ ਤੇ ਕਈ ਮੰਡੀ ਤੋਂ ਸਬਜ਼ੀ ਵੀ ਖਰੀਦ ਰਹੇ ਸਨ, ਹਾਦਸੇ ਦਾ ਸ਼ਿਕਾਰ ਹੋ ਗਏ। ਧਮਾਕਾ ਸਵੇਰੇ 6.30 ਵਜੇ ਹੋਇਆ।
ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਲੋਕਾਂ ਦੀ ਮੌਤ ਮਲਬੇ ਹੇਠਾਂ ਆਉਣ ਕਾਰਨ ਹੋਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਇਲਾਕੇ ਤੋਂ 150 ਲੋਕਾਂ ਨੂੰ ਕੱਢਿਆ ਹੈ ਜਿਨ੍ਹਾਂ ਵਿਚੋਂ 39 ਗੰਭੀਰ ਤੌਰ ‘ਤੇ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪ੍ਰਸਾਰਿਤ ਫੋਟੋਆਂ ਅਤੇ ਵੀਡੀਓ ਫੁਟੇਜ ‘ਚ ਕਈ ਘਰ ਤਬਾਹ ਹੁੰਦੇ ਦੇਖੇ ਗਏ ਅਤੇ ਬਚਾਅ ਕਰਮਚਾਰੀਆਂ ਵੱਲੋਂ ਇਨ੍ਹਾਂ ਤਬਾਹ ਹੋਏ ਘਰਾਂ ‘ਚ ਵੱਡੇ ਪੈਮਾਨੇ ‘ਤੇ ਮਲਬਾ ਹਟਾਉਂਦੇ ਦਿਖ ਰਹੇ ਹਨ।
ਇਹ ਵੀ ਪੜ੍ਹੋ : ਜੇਕਰ ਅੱਜ ਅੰਬੇਦਕਰ ਜ਼ਿੰਦਾ ਹੁੰਦੇ ਤਾਂ ਬੀਜੇਪੀ ਉਨਾਂ੍ਹ ਨੂੰ ਵੀ ਪਾਕਿਸਤਾਨੀ ਕਰਾਰ ਦੇ ਦਿੰਦੀ-ਮਹਿਬੂਬਾ ਮੁਫਤੀ