ਤਰਨਤਾਰਨ ਦੇ ਗੋਇੰਦਵਾਲ ਜੇਲ੍ਹ ਮਾਮਲੇ ਵਿਚ ਮਾਨ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜੇਲ੍ਹ ਵਿਚ ਹੋਈ ਗੈਂਗਵਾਰ ਦੀ ਵੀਡੀਓ ਬਣਾਉਣ ਤੇ ਵਾਇਰਲ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਮਾਨ ਸਰਕਾਰ ਵੱਲੋਂ ਸਖਤ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ‘ਤੇ FIR ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀ ਸਸਪੈਂਡ ਕੀਤੇ ਗਏ ਹਨ ਤੇ ਨਾਲ ਹੀ 5 ਜੇਲ੍ਹ ਅਧਿਕਾਰੀ ਗ੍ਰਿਫਤਾਰ ਕਰ ਲਏ ਗਏ ਹਨ। ਇਕਬਾਲ ਸਿੰਘ ਬਰਾੜ, ਵਿਜੇ ਕੁਮਾਰ, ਜਸਪਾਲ ਸਿੰਘ, ਤਿੰਨ ਏਐਸਆਈ ਅਤੇ ਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਡੀਜੀਪੀ ਨੇ ਕਿਹਾ ਕਿ ਵੀਡੀਓ ਵਿੱਚ ਨਜ਼ਰ ਆ ਰਹੇ ਦੋ ਏਐਸਆਈਜ਼ ਨੂੰ ਉਨ੍ਹਾਂ ਦੀ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਆਈਪੀਸੀ ਦੀ ਧਾਰਾ 149 ਅਤੇ 506 ਅਤੇ ਆਈਟੀ ਐਕਟ ਦੀ 66 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲਦ ਹੀ ਅੰਮ੍ਰਿਤਸਰ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ਼੍ਰੀ ਹਰਿਮੰਦਰ ਸਾਹਿਬ ‘ਚ ਟੇਕਣਗੇ ਮੱਥਾ
ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ‘ਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਦੀ ਮੌਤ ਹੋ ਗਈ ਸੀ। ਵੀਡੀਓ ਨੂੰ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੇ ਸ਼ੂਟ ਕੀਤਾ ਸੀ, ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸਨ। ਉਹ ਜੇਲ੍ਹ ਵਿੱਚ ਤੂਫਾਨ ਅਤੇ ਮਨਮੋਹਨ ਦੀਆਂ ਲਾਸ਼ਾਂ ਦੇ ਕੋਲ ਆਪਣੇ ਸਾਥੀਆਂ ਨਾਲ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: