ਭਾਰਤ ਨੇ ਪਹਿਲੇ ਅੰਡਰ-19 ਵੂਮੈਨਸ ਕ੍ਰਿਕਟ ਵਰਲਡ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟੌਸ ਜਿੱਤ ਕੇ ਪਹਿਲਾਂ ਬਾਲਿੰਗ ਕਰਦੇ ਹੋਏ ਭਾਰਤ ਨੇ ਇੰਗਲੈਂਡ ਨੂੰ 17.1 ਓਵਰਾਂ ਵਿਚ 68 ਦੌੜਾਂ ‘ਤੇ ਆਲ ਆਊਟ ਕੀਤਾ। ਫਿਰ 14 ਓਵਰਾਂ ਵਿਚ 3 ਵਿਕਟ ‘ਤੇ ਹੀ ਟਾਰਗੈੱਟ ਹਾਸਲ ਕਰ ਲਿਆ। ਸੌਮਿਆ ਤਿਵਾੜੀ ਨੇ ਵਿਨਿੰਗ ਸ਼ਾਟ ਲਗਾਇਆ।
ਟੀਮ ਇੰਡੀਆ ਲਈ ਸੌਮਿਆ ਤਿਵਾੜੀ 24 ਅਤੇ ਉਪ ਕਪਤਾਨ ਸ਼ਵੇਤਾ ਸੇਹਰਵਾਤ 5 ਦੌੜਾਂ ਬਣਾ ਕੇ ਆਊਟ ਹੋਈ। ਇੰਗਲੈਂਡ ਲਈ ਹਨਾਹ ਬੇਕਰ, ਅਲੈਕਸ ਸਟੋਨਹਾਊਸ ਤੇ ਗ੍ਰੇਸ ਸਨੀਵੰਸ ਨੇ 1-1 ਵਿਕਟ ਲਿਆ।
ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਪਹਿਲੀ ਵਾਰ ਹੀ ਵੂਮੈਨਸ ਦਾ ਅੰਡਰ-19 ਵਰਲਡ ਕੱਪ ਆਯੋਜਿਤ ਕਰਾਇਆ। 20 ਓਵਰ ਫਾਰਮੈਟ ਵਿਚ ਹੋ ਰਹੇ ਟੂਰਨਾਮੈਂਟ ਦੀ ਮੇਜ਼ਬਾਨੀ ਸਾਊਥ ਅਫਰੀਕਾ ਨੂੰ ਮਿਲੀ। ਇੰਗਲੈਂਡ ਨੂੰ ਹਰਾ ਕੇ ਟੀਮ ਇੰਡੀਆ ਇਸ ਟੂਰਨਾਮੈਂਟ ਦੀ ਪਹਿਲੀ ਚੈਂਪੀਅਨ ਬਣੀ। ਭਾਰਤ ਪੁਰਸ਼ਾਂ ਦੀ ਟੀਮ ਵੀ ਅੰਡਰ-19 ਵਰਲਡ ਚੈਂਪੀਅਨ ਹੈ। 2022 ਵਿਚ ਖੇਡੇ ਗਏ ਫਾਈਨਲ ਵਿਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਹੀ ਹਰਾਇਆ ਸੀ।
ਟੀਮ ਇੰਡੀਆ ਨੇ ਪਾਵਰਪਲੇ ਵਿਚ 5 ਦੇ ਰਨ ਰੇਟ ਤੋਂ 6 ਓਵਰਾਂ ਵਿਚ 30 ਦੌੜਾਂ ਬਣਾਈਆਂ ਪਰ ਕਪਤਾਨ ਸ਼ੇਫਾਲੀ ਵਰਮਾ ਤੇ ਉਪ ਕਪਾਤਨ ਸ਼ਵੇਤਾ ਸੇਹਰਾਵਤ ਨੇ ਵਿਕਟ ਵੀ ਗੁਆ ਦਿੱਤੇ। ਸ਼ੇਫਾਲੀ 15 ਤੇ ਸ਼ਵੇਤਾ 5 ਦੌੜਾਂ ਬਣਾ ਕੇ ਆਊਟ ਹੋਈ।
ਇੰਡੀਆ ਵੂਮੈਨਸ ਟੀਮ ਕਿਸੇ ਵੀ ਲੈਵਲ ‘ਤੇ ਪਹਿਲੀ ਹੀ ਵਾਰ ਚੈਂਪੀਅਨ ਬਣੀ ਹੈ। ਜੂਨੀਅਰ ਲੈਵਲ ‘ਤੇ ਆਈਸੀਸੀ ਨੇ ਪਹਿਲੀ ਵਾਰ ਵਰਲਡ ਕੱਪ ਆਯੋਜਿਤ ਕਰਾਇਆ। ਸੀਨੀਅਰ ਲੈਵਲ ‘ਤੇ ਟੀਮ ਇੰਡੀਆ ਕਦੇ ਵੀ ਵਰਲਡ ਕੱਪ ਨਹੀਂ ਜਿੱਤ ਸਕੀ।
ਭਾਰਤ ਨੇ ਇਸ ਤੋਂ ਪਹਿਲਾਂ 2005 ਤੇ 2017 ਦਾ ਵਨਡੇ ਵਰਲਡ ਕੱਪ ਫਾਈਨਲ ਖੇਡਿਆ ਪਰ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਹਾਰ ਗਏ। 2020 ਦੇ ਟੀ-2 ਵਰਲਡ ਕੱਪ ਵਿਚ ਭਾਰਤ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 2022 ਦੇ ਬਰਮਿੰਘਨ ਕਾਮਨਵੈਲਥ ਗੇਮਸ ਦੇ ਫਾਈਨਲ ਵਿਚ ਵੀ ਟੀਮ ਇੰਡੀਆ ਨੂੰ ਆਸਟ੍ਰੇਲੀਆ
ਵੀਡੀਓ ਲਈ ਕਲਿੱਕ ਕਰੋ -: