ਮਾਨਸਾ ਦੇ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਦਾ ਅੱਜ ਜੱਦੀ ਪਿੰਡ ਵਿਚ ਫੌਜ ਵੱਲੋਂ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਫੌਜ ਅਧਿਕਾਰੀ ਤੇ ਨੇਤਾ ਆਦਿ ਮੌਜੂਦ ਸਨ। ਇਸ ਦੌਰਾਨ ਫੌਜ ਦੀ ਟੁਕੜੀ ਵੱਲੋਂ ਹਰਜੀਤ ਸਿੰਘ ਨੂੰ ਸਲਾਮੀ ਦਿੱਤੀ ਗਈ।
ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦੇ ਭਾਰਤੀ ਫੌਜ ਵਿਚ ਤਾਇਨਾਤ ਹੌਲਦਾਰ ਹਰਜੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ 2005 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। ਕੁਝ ਮਹੀਨਿਆਂ ਬਾਅਦ ਉਹ ਰਿਟਾਇਰਮੈਂਟ ਲੈ ਕੇਆਪਣੇ ਘਰ ਆਉਣ ਵਾਲਾ ਸੀ। ਹਰਜੰਤ ਸਿੰਘ ਝਾਰਖੰਡ ਦੇ ਜਮਸ਼ੇਦਪੁਰ ਵਿਚ NCC ਦੇ ਵਿਦਿਆਰਥੀਆਂ ਨੂੰ ਤਿਆਰੀ ਕਰਾਉਣ ਲਈ ਤਾਇਨਾਤ ਸੀ।
ਫੌਜ ਦੇ ਸੂਬੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਝਾਰਖੰਡ ਵਿਚ ਐੱਨਸੀਸੀ ਕੈਡਰ ਨੂੰ ਤਿਆਰ ਕਰਦਾ ਸੀ। ਸ਼ਹੀਦ ਹੌਲਦਾਰ ਹਰਜੀਤ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਤੇ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਡਿਊਟੀ ਕਰਦੇ ਸਮੇਂ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਹਰਜੀਤ ਸਿੰਘ ਦੀ ਪਰਿਵਾਰ ਨਾਲ ਗੱਲਬਾਤ ਹੋਈ ਸੀ ਤੇ ਜਲਦ ਹੀ ਘਰ ਆਉਣ ਨੂੰ ਕਹਿ ਰਿਹਾ ਸੀ।
ਹਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉੁਹ ਆਪਣੇ ਪੁੱਤਰ ਨੂੰ ਵੀ ਫੌਜ ਵਿਚ ਭਰਤੀ ਕਰੇਗੀ। ਪਿੰਡ ਤੇ ਸ਼ਹਿਰ ਦੇ ਲੋਕਾਂ ਦੀਆਂ ਅੱਖਾਂ ਨਮ ਸਨ। ਹਰਜੀਤ ਸਿੰਘ ਦੀ ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ।
ਵੀਡੀਓ ਲਈ ਕਲਿੱਕ ਕਰੋ -: