ਭਾਰਤ ਦੀ ਵਾਲੀਬਾਲ ਟੀਮ ਦੇ 85 ਸਾਲਾ ਸਾਬਕਾ ਕਪਤਾਨ ਅਤੇ ਮਹਾਨ ਐਥਲੀਟ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਐਤਵਾਰ ਨੂੰ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਐਤਵਾਰ ਸ਼ਾਮ 4 ਵਜੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਕੋਰੋਨਾ ਨਾਲ ਲਾਗ ਲੱਗਣ ਤੋਂ ਬਾਅਦ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਿਲਖਾ ਸਿੰਘ ਵੀ ਪੀਜੀਆਈ ਚੰਡੀਗੜ੍ਹ ਵਿਖੇ ਆਈਸੀਯੂ ਵਿੱਚ ਦਾਖਲ ਹਨ। ਇਸ ਕਾਰਨ ਉਹ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ ਹਨ।
ਰੋਮ ਓਲੰਪਿਕ ਤੋਂ ਬਾਅਦ ਉਨ੍ਹਾਂ ਦਾ ਵਿਆਹ ਮਿਲਖਾ ਸਿੰਘ ਨਾਲ ਹੋਇਆ ਹੋਇਆ। ਜਦੋਂ ਦੋਵੇਂ ਇੰਡੋ-ਸਿਲੋਨ ਖੇਡਾਂ ਵਿਚ ਹਿੱਸਾ ਲੈ ਰਹੇ ਸਨ, ਉਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਅਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। ਇਕ ਵਾਰ ਨਿਰਮਲ ਨੇ ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਮਿਲਖਾ ਸਿੰਘ ਦੀ ਬਹੁਤ ਵੱਡੇ ਪ੍ਰਸ਼ੰਸਕ ਸਨ ਅਤੇ ਆਟੋਗ੍ਰਾਫ ਲੈਂਦੇ ਸਨ।
92 ਸਾਲਾ ਫਲਾਇੰਗ ਸਿੱਖ ਮਿਲਖਾ ਸਿੰਘ ਜੋ ਕਿ ਪਿਛਲੀ 25 ਮਈ ਨੂੰ ਕੋਰੋਨਾ ਪਾਜੀਟਿਵ ਪਾਏ ਗਏ ਸਨ, ਦਾ ਇਲਾਜ ਪੀ. ਜੀ. ਆਈ. ਵਿਚ ਚੱਲ ਰਿਹਾ ਹੈ ਤੇ ਹੁਣ ਉਨ੍ਹਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ। ਉਨ੍ਹਾਂ ਨੂੰ ਅਜੇ ਵੀ ਇੰਟੈਂਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਿਰਮਲਾ ਮਿਲਖਾ ਸਿੰਘ ਦਾ ਸ਼ਾਮ 4 ਵਜੇ ਕੋਰੋਨਾ ਕਾਰਨ ਦੇਹਾਂਤ ਹੋ ਗਿਆ।
ਪੰਜਾਬ ਸਰਕਾਰ ਵਿੱਚ ਔਰਤਾਂ ਦੇ ਸਪੋਰਟਸ ਫਾਰ ਵੂਮੈਨ ਦੇ ਸਾਬਕਾ ਡਾਇਰੈਕਟਰ ਅਤੇ ਇੰਡੀਅਨ ਵੂਮੈਨਜ਼ ਨੈਸ਼ਨਲ ਵਾਲੀਬਾਲ ਟੀਮ ਦੇ ਸਾਬਕਾ ਕਪਤਾਨ ਨਿਰਮਲ ਜੀ ਨੇ ਕੋਰੋਨਾ ਨਾਲ ਬਹੁਤ ਅੰਤ ਤੱਕ ਬਹਾਦਰੀ ਨਾਲ ਲੜਾਈ ਲੜੀ। ਉਹ ਮਿਲਖਾ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਨ। ਉਹ 85 ਸਾਲਾਂ ਦੇ ਸੀ। ਇਹ ਦੁਖਦਾਈ ਗੱਲ ਹੈ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਜੀ ਅੱਜ ਸ਼ਾਮ ਨੂੰ ਅੰਤਿਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹ ਅਜੇ ਵੀ ਆਈਸੀਯੂ ਵਿਚ ਹਨ। ਪਰਿਵਾਰ ਨੇ ਕੋਰੋਨਾ ਵਿਰੁੱਧ ਲੜਾਈ ਦੌਰਾਨ ਉਨ੍ਹਾਂ ਦੀ ਸਲਾਮਤੀ ਲਈ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਸਨੇ ਉਨ੍ਹਾਂ ਨੂੰ ਬਹਾਦਰੀ ਨਾਲ ਇਸ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ।”
ਇਹ ਵੀ ਪੜ੍ਹੋ : ਪੰਜਾਬ ‘ਚ ਘੱਟ ਹੋਇਆ ਕੋਰੋਨਾ ਦਾ ਕਹਿਰ, 958 ਨਵੇਂ ਮਾਮਲਿਆਂ ਦੀ ਪੁਸ਼ਟੀ, ਹੋਈਆਂ 49 ਮੌਤਾਂ