ਪ੍ਰਧਾਨ ਮੰਤਰੀ ਬਾਜੇ ਕੇ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਕਈ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਘਰ ਵਿਚ 3 ਪੁਲਿਸ ਮੁਲਾਜ਼ਮ ਆਏ ਸਨ ਤੇ ਇਸ ਤੋਂ ਇਲਾਵਾ 5-6 ਗੱਡੀਆਂ ਵੀ ਸਨ। ਉਸ ਸਮੇਂ ਬਾਜੇਕੇ ਪੱਠੇ ਵੱਢ ਰਿਹਾ ਸੀ ਪਹਿਲਾਂ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਖੁਦ ਹੀ ਸਰੰਡਰ ਕਰ ਦਿੱਤਾ ਕਿਉਂਕਿ ਇਸ ਗੱਲ ਦੀ ਬਾਜੇਕੇ ਨੂੰ ਸਮਝ ਲੱਗ ਗਈ ਸੀ ਕਿ ਹੁਣ ਉਹ ਘਿਰ ਚੁੱਕਾ ਹੈ ਤੇ ਉਸ ਦਾ ਭੱਜਣਾ ਮੁਸ਼ਕਲ ਹੈ।
ਬਾਜੇਕੇ ਦੀ ਮਾਂ ਨੇ ਦੱਸਿਆ ਕਿ ਪੁਲਿਸ ਇਹ ਨਹੀਂ ਦੱਸ ਰਹੀ ਕਿ ਬਾਜੇੇਕੇ ਨੂੰ ਕਿਥੇ ਰੱਖਿਆ ਗਿਆ ਹੈ। ਅਸੀਂ ਕਿਹਾ ਕਿ ਉਸ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਸਵੇਰੇ ਉਠ ਕੇ ਉਸ ਨੇ ਇਸਨਾਨ ਕਰਨਾ ਹੈ। ਉਹ ਸਵੇਰ ਦਾ ਭੁੱਖਾ ਸੀ। ਸਾਨੂੰ ਉਹ ਰੋਟੀ ਪਕਾਉਣ ਦਾ ਕਹਿ ਕੇ ਪੱਠੇ ਵੱਢਣ ਚਲਾ ਗਿਆ ਸੀ ਤੇ ਬਾਅਦ ਵਿਚ ਉਸ ਨੂੰ ਰੋਟੀ ਖਾਣ ਦਾ ਸਮਾਂ ਹੀ ਨਹੀਂ ਮਿਲਿਆ। ਇਸ ਦੌਰਾਨ ਪੁਲਿਸ ਬਾਜੇਕੇ ਨੂੰ ਫੜ ਕੇ ਲੈ ਗਈ।
ਮਾਂ ਨੇ ਦੱਸਿਆ ਕਿ ਇਹ ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਮੁੱਦਿਆਂ ਨੂੰ ਚੁੱਕਣ ਕਰਕੇ ਬਾਜੇਕੇ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹ ਵੀ ਚਰਚਾ ਹੈ ਕਿ ਬਾਜੇ ਕੇ ਅੰਮ੍ਰਿਤਪਾਲ ਸਿੰਘ ਨਾਲ ਹੀ ਰਹਿੰਦਾ ਸੀ ਜਦੋਂ ਕਿ ਸੱਚਾਈ ਇਹ ਹੈ ਕਿ ਉਹ ਘਰੇ ਹੀ ਰਹਿੰਦਾ ਸੀ। ਇਕ-ਦੋ ਵਾਰ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਗਿਆ ਸੀ। ਬਾਜੇਕੇ ਨੇ ਤਾਂ ਕਦੇ ਕਿਸੇ ਨੂੰ ਸੋਟਾ ਨਹੀਂ ਮਾਰਿਆ ਤਾਂ ਇਸ ਨੇ ਅਸਲਾ ਲਿਆ ਕੇ ਕੀ ਕਰਨਾ ਸੀ। ਪੁਲਿਸ ਦਾ ਕਹਿਣਾ ਸੀ ਕਿ ਅਸੀਂ ਘਰ ਵਿਚ ਅਸਲੇ ਦੀ ਚੈਕਿੰਗ ਕਰਨ ਆਏ ਹਾਂ ਤੇ ਸਾਡੇ ਵੱਲੋਂ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ ਗਿਆ ਤੇ ਘਰ ਦੀ ਤਲਾਸ਼ੀ ਲੈਣ ਦਿੱਤੀ ਗਈ।
ਇਹ ਵੀ ਪੜ੍ਹੋ : ਗ੍ਰਿਫਤਾਰੀ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਪੜ੍ਹੋ ਕੀ ਕਿਹਾ
ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਡੇ ਨਾਲ ਨਾਜਾਇਜ਼ ਨਾ ਕਰਨ ਤੇ ਸਾਡੇ ਬੱਚੇ ਨੂੰ ਗਲਤ ਕੇਸ ਵਿਚ ਨਾ ਫਸਾਉਣ। ਬਾਜੇ ਕੇ ਤਾਂ ਸਾਰਿਆਂ ਨੂੰ ਅੰਮ੍ਰਿਤ ਛਕਣ ਦਾ ਹੀ ਸੰਦੇਸ਼ ਦਿੰਦਾ ਹੈ ਤੇ ਇਹ ਕੋਈ ਮਾੜੀ ਗੱਲ ਨਹੀਂ ਹੈ ਤੇ ਨਾ ਹੀ ਅੰਮ੍ਰਿਤਪਾਲ ਸਿੰਘ ਮਾੜਾ ਹੈ।
ਵੀਡੀਓ ਲਈ ਕਲਿੱਕ ਕਰੋ -: