ਅੱਜ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਫਿਰ ਤੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਈ ਅਹਿਮ ਜਾਣਕਾਰੀ ਦਿੱਤੀ ਹੈ। ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਨੇ ਕੱਪੜੇ ਬਦਲੇ, ਚੋਲਾ ਉਤਾਰਿਆ ਤੇ ਪੈਂਟ ਸ਼ਰਟ ਪਾਈ ਤੇ ਫਰਾਰ ਹੋ ਗਿਆ। ਇਹ ਜਾਣਕਾਰੀ ਫੜੇ ਗਏ ਚਾਰ ਮੁਲਜ਼ਮਾਂ ਤੋਂ ਜਾਂਚ ਦੇ ਬਾਅਦ ਸਾਹਮਣੇ ਆਈ ਹੈ।
ਆਈਜੀ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਤੋਂ ਕੱਪੜੇ ਬਦਲ ਕੇ 2 ਬਾਈਕਾਂ ‘ਤੇ ਸਵਾਰ ਹੋ ਕੇ ਭੱਜ ਗਿਆ। ਇਸ ਦਰਮਿਆਨ ਉਸ ਨਾਲ 3 ਲੋਕ ਹੋਰ ਵੀ ਸਨ। ਕੱਪੜੇ ਅਜੇ ਤੱਕ ਬਰਾਮਦ ਨਹੀਂ ਕੀਤੇ ਗਏ ਹਨ। ਬ੍ਰੈਂਜਾ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਜਿਸ ਵਿਚੋਂ ਹਥਿਆਰ ਬਰਾਮਦ ਕੀਤੇ ਗਏ ਹਨ। ਕੱਪੜੇ ਬਦਲ ਕੇ ਅੰਮ੍ਰਿਤਪਾਲ ਸਿੰਘ ਕਿਸ ਦਿਸ਼ਾ ਵੱਲ ਗਿਆ, ਇਸ ਮੁੱਦੇ ‘ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੁਲਿਸ ਨੂੰ ਸ਼ੱਕ, ਚਕਮਾ ਦੇਣ ਲਈ ਅੰਮ੍ਰਿਤਪਾਲ ਨੇ ਬਦਲੀ ਸੀ ਗੱਡੀ, ਭੇਸ ਬਦਲ ਹੋਇਆ ਫਰਾਰ
ਹੋਰ ਜਾਣਕਾਰੀ ਦਿੰਦਿਆਂ ਆਈਜੀ ਨੇ ਦੱਸਿਆ ਕਿ ਕੁਝ ਪੁਰਾਣੀਆਂ ਤੇ ਨਵੀਆਂ ਫੋਟੋਆਂ ਪੰਜਾਬ ਪੁਲਿਸ ਨੂੰ ਮਿਲੀਆਂ ਹਨ ਜੋ ਅਸੀਂ ਸੋਸ਼ਲ ਮੀਡੀਆ ਤੋਂ ਹਾਸਲ ਕੀਤੀਆਂ ਹਨ, ਜਿਸ ਨੂੰ ਮੈਂ ਚਾਹੁੰਦਾ ਹਾਂ ਕਿ ਨੈਸ਼ਨਲ ਟੀਵੀ ਤੇ ਹੋਰ ਚੈਨਲਾਂ ‘ਤੇ ਰਿਲੀਜ਼ ਕੀਤਾ ਜਾਵੇ। ਬਾਕੀ ਅੰਮ੍ਰਿਤਪਾਲ ਸਿੰਘ ਦੇ ਹੁਲੀਏ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ।
ਵੀਡੀਓ ਲਈ ਕਲਿੱਕ ਕਰੋ -: