ਨਵਜੋਤ ਕੌਰ ਸਿੱਧੂ ਨੇ ਸਰਕਾਰੀ ਨੌਕਰੀ ‘ਚ ਵਾਪਸੀ ਲਈ ਅਰਜ਼ੀ ਦਿੱਤੀ ਹੈ ਤੇ ਨਾਲ ਹੀ ਸੀਨੀਓਰਿਟੀ ਦੇ ਆਧਾਰ ‘ਤੇ ਉਚਿਤ ਰੁਤਬੇ ਦੀ ਮੰਗ ਵੀ ਕੀਤੀ ਹੈ।
ਦੱਸਣਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ, ਐਮ.ਡੀ. ਗਾਇਨੀਓਲੋਜੀ ਨੇ ਅੰਮ੍ਰਿਤਸਰ ਤੋਂ ਵਿਧਾਇਕ ਵਜੋਂ ਚੋਣ ਲੜਨ ਲਈ ਸਾਲ 2012 ਵਿਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਸੀ। ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਕਾਰਨ ਮੌਜੂਦਾ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਮੈਂ ਇਸ ਸਿਹਤ ਸੰਕਟ ਦੌਰਾਨ ਆਪਣੇ ਰਾਜ ਦੇ ਲੋਕਾਂ ਦੀ ਸੇਵਾ ਲਈ ਡਿਊਟੀ ਵਿਚ ਸ਼ਾਮਲ ਹੋਣਾ ਚਾਹੁੰਦੀ ਹਾਂ। ਘਰ ਬੈਠੇ ਕੇ ਅਤੇ ਲੋਕਾਂ ਦੇ ਦੁੱਖਾਂ ਨੂੰ ਵੇਖਣਾ ਮੇਰੇ ਜ਼ਮੀਰ ਨੂੰ ਤੰਗ ਕਰ ਰਿਹਾ ਹੈ। ਮੈਂ ਇਸ ਸਮੇਂ ਪਟਿਆਲਾ ਵਿੱਚ ਰਹਿ ਰਹੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਵੀ ਡਿਊਟੀ ਲਗਾਈ ਜਾਵੇ ਹੈ ਜਿਸ ਵਿੱਚ ਮੈਂ ਰਾਜ ਦੇ ਲੋਕਾਂ ਦੀ ਸਹਾਇਤਾ ਕਰ ਸਕਾਂ।
ਸਰਕਾਰੀ ਡਿਊਟੀ ‘ਤੇ ਹੋਣ ਦੌਰਾਨ ਮੈਂ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿਚ ਹਿੱਸਾ ਲੈਣ ਦੀ ਗੱਲ ਨਹੀਂ ਕਰਾਂਗੀ। ਇਸ ਸਮੇਂ ਮੇਰੇ ਕੋਲ ਕੋਈ ਰਾਜਨੀਤਿਕ ਅਹੁਦਾ ਨਹੀਂ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਬੇਨਤੀ ਨੂੰ ਗੰਭੀਰਤਾ ਨਾਲ ਅਤੇ ਫੌਰੀ ਤੌਰ ‘ਤੇ ਧਿਆਨ ਵਿਚ ਲਿਆਓਗੇ ਤਾਂ ਜੋ ਮੈਂ ਕੁਝ ਮਦਦ ਕਰ ਸਕਾਂ ਤੇ ਨਾਲ ਹੀ ਸੀਨੀਓਰਿਟੀ ਦੇ ਆਧਾਰ ‘ਤੇ ਉਚਿਤ ਰੁਤਬੇ ਦੀ ਮੰਗ ਵੀ ਕਰਦੀ ਹਾਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ‘ਚ ਕੀਤਾ ਗਿਆ ਵਾਧਾ 1 ਜੁਲਾਈ ਤੋਂ ਹੋਵੇਗਾ ਲਾਗੂ