ਪੰਜਾਬ ਵਿਚ ਅੱਜ ਬੰਦ ਨਹੀਂ ਹੋਵੇਗਾ। ਐੱਸਸੀ ਵਰਗ ਦੇ ‘ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ’ ਨੇ ਨੌਕਰੀਆਂ ਲਈ ਫਰਜ਼ੀ ਐੱਸਸੀ ਪ੍ਰਮਾਣ ਪੱਤਰ ਇਸਤੇਮਾਲ ਕਰਨ ਵਾਲਿਆਂ ‘ਤੇ ਕਾਰਵਾਈ ਨਾ ਹੋਣ ਖਿਲਾਫ ਇਹ ਐਲਾਨ ਕੀਤਾ ਸੀ ਜਿਸ ਲਈ ਉਹ ਮੋਹਾਲੀ ਵਿਚ ਪੱਕਾ ਧਰਨਾ ਦੇ ਰਹੇ ਹਨ। ਪ੍ਰੋਫੈਸਰ ਹਰਨੇਕ ਸਿੰਘ ਦੀ ਅਗਵਾਈ ਵਿਚ ਮੋਰਚੇ ਦੇ ਨੇਤਾਵਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਦੇ ਬਾਅਦ ਬੰਦ ਦੀ ਕਾਲ ਵਾਪਸ ਲੈ ਲਈ ਗਈ। ਮੰਗਲਵਾਰ ਨੂੰ ਇਸ ਬਾਰੇ ਸਬ-ਕਮੇਟੀ ਦੀ ਮੀਟਿੰਗ ਹੋਵੇਗੀ।
ਮੋਰਚੇ ਦਾ ਦੋਸ਼ ਹੈ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਜਨਰਲ ਵਰਗ ਦੇ ਲੋਕਾਂ ਵੱਲੋਂ ਫਰਜ਼ੀ ਐੱਸਸੀ ਪ੍ਰਮਾਣ ਪੱਤਰ ਦਾ ਇਸਤੇਮਾਲ ਕਰਕੇ ਨੌਕਰੀਆਂ ਹਾਸਲ ਕੀਤੀਆਂ ਹਨ। ਉਸ ਦਾ ਪਰਦਾਫਾਸ਼ ਵੀ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਵੱਲੋਂ ਅਜਿਹੇ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਵਜ੍ਹਾ ਨਾਲ ਐੱਸੀ ਭਾਈਚਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਵਿਚ ਪੱਕਾ ਮੋਰਚਾ ਲਗਾ ਰੱਖਿਆ ਹੈ। ਮੋਰਚੇ ਦੇ ਨੇਤਾਵਾਂ ਨੇ 12 ਜੂਨ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜਿਸ ਨੂੰ ਲੈ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐੱਸਸੀ ਭਾਈਚਾਰੇ ਦੇ ਲੋਕ ਸਮਰਥਨ ਦੇਣ ਨੂੰ ਤਿਆਰ ਸਨ।
ਇਹ ਵੀ ਪੜ੍ਹੋ : ਇਥੇ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ‘ਤੇ ਥੁੱਕਦੇ ਹਨ ਲੋਕ, ਜਾਣੋ ਕੀ ਹੈ ਇਸ ਅਜੀਬੋ-ਗਰੀਬ ਰਿਵਾਜ ਦੀ ਵਜ੍ਹਾ
ਮੋਰਚੇ ਦੇ ਨੇਤਾਵਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਬੈਠਕ ਦੇ ਬਾਅਦ ਸੀਨੀਅਰ ਨੇਤਾ ਪ੍ਰੋਫੈਸਰ ਹਰਨੇਕ ਸਿੰਘ ਨੇ ਦਸਿਆ ਕਿ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਬੈਠਕ ਵਿਚ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਪੂਰੇ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਕੇ ਸਖਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਵਿਚ ਬਲਵੀਰ ਸਿੰਘ ਆਲਮਪੁਰ, ਗੁਰਮੁਖ ਸਿੰਘ ਢੋਲਨਮਾਜਰਾ, ਬਲਜੀਤ ਸਿੰਘ ਆਦਿ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: