ਲੁਧਿਆਣਾ : ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਪੁਲੀਸ ਕਲੋਨੀ ਵਿੱਚ ਰਹਿਣ ਵਾਲੀ 29 ਸਾਲਾ ਪੂਨਮ ਪਠਾਨੀਆ ਪਿਛਲੇ 5 ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦੀ ਵਾਰਿਸ ਬਣ ਕੇ ਮਨੁੱਖਤਾ ਅਤੇ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਕੇ ਸਮਾਜ ਸੇਵੀ ਕਾਰਜ ਕਰ ਰਹੀ ਹੈ। ਜਦੋਂ ਵੀ ਸ਼ਹਿਰ ਵਿੱਚ ਲਾਵਾਰਿਸ ਲਾਸ਼ ਮਿਲਦੀ ਹੈ, ਤਾਂ ਉਹ ਖੁਦ ਪ੍ਰਕਾਸ਼ ਕਰਨ ਤੋਂ ਲੈ ਕੇ ਅੰਤਿਮ ਸੰਸਕਾਰ ਕਰਦੀ ਹੈ। ਪੇਸ਼ੇ ਤੋਂ ਜਿੰਮ ਸੰਚਾਲਕ ਪੂਨਮ ਦਾ ਕਹਿਣਾ ਹੈ ਕਿ ਹੁਣ ਤੱਕ ਸੌ ਤੋਂ ਵੱਧ ਲਾਸ਼ਾਂ ਦਾ ਕਾਨੂੰਨ ਅਨੁਸਾਰ ਸਸਕਾਰ ਕੀਤਾ ਜਾ ਚੁੱਕਾ ਹੈ।
ਪੂਨਮ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਝਿਜਕਦੇ ਰਹੇ ਪਰ ਬਾਅਦ ਵਿਚ ਉਨ੍ਹਾਂ ਨੇ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ। ਪਰ ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਹੋਰ ਕਈ ਲੋਕਾਂ ਦੇ ਤਾਅਨੇ ਸੁਣਨੇ ਪੈਂਦੇ ਹਨ ਕਿ ਮੈਂ ਕੁੜੀ ਹਾਂ, ਲਾਸ਼ਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਠੀਕ ਨਹੀਂ ਹੁੰਦਾ। ਸੰਸਕਾਰ ਕਰਨਾ ਮੁੰਡਿਆਂ ਦਾ ਕੰਮ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਸਹੁਰੇ ਪਰਿਵਾਰ ਨੇ ਦਾਜ ਲਈ ਨੂੰਹ ਨੂੰ ਜ਼ਹਿਰ ਦੇ ਕੇ ਮਾਰਿਆ
ਪੂਨਮ ਨੇ ਦੱਸਿਆ ਕਿ ਉਹ ਇੱਕ ਮਹੀਨੇ ਵਿੱਚ ਤਿੰਨ ਤੋਂ ਚਾਰ ਲਾਸ਼ਾਂ ਦਾ ਸਸਕਾਰ ਕਰਦੀ ਹੈ। ਇੱਕ ਰਸਮ ਲਈ ਤਿੰਨ ਤੋਂ ਚਾਰ ਹਜ਼ਾਰ ਰੁਪਏ ਖਰਚ ਆਉਂਦੇ ਹਨ। ਇਹ ਖਰਚਾ ਉਹ ਖੁਦ ਕਰਦੀ ਹੈ। ਹਾਲਾਂਕਿ, ਕਈ ਵਾਰ ਜਿੰਮ ਵਿੱਚ ਆਉਣ ਵਾਲੇ ਵਿਦਿਆਰਥੀ ਵੀ ਉਸਦੀ ਮਦਦ ਕਰਦੇ ਹਨ। ਇਸਦੇ ਨਾਲ ਹੀ ਉਸ ਨੇ ਵੱਖ-ਵੱਖ ਥਾਣਿਆਂ ਵਿੱਚ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ। ਜੇਕਰ ਪੁਲਿਸ ਨੂੰ ਕਿਤੇ ਵੀ ਲਾਵਾਰਿਸ ਲਾਸ਼ ਮਿਲਦੀ ਹੈ, ਤਾਂ ਉਨ੍ਹਾਂ ਨੂੰ ਫੋਨ ਆਉਂਦਾ ਹੈ। ਪੂਨਮ ਨੇ ਖੂਨਦਾਨ ਲਈ ਇਕ ਗਰੁੱਪ ਵੀ ਬਣਾਇਆ ਹੈ। ਜਦੋਂ ਵੀ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ ਤਾਂ ਉਹ ਹਸਪਤਾਲ ਜਾ ਕੇ ਖੂਨਦਾਨ ਵੀ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: