ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਪੂਜਾ ਸਿੰਘ ਨੇ ਬੜੀ ਧੂਮ ਧਾਮ ਨਾਲ ਅਨੋਖਾ ਵਿਆਹ ਕੀਤਾ ਹੈ। ਇਸ ਵਿਆਹ ‘ਚ 311 ਬਾਰਾਤੀ ਸ਼ਾਮਲ ਸਨ। ਸਾਰਿਆਂ ਨੇ ਲਾੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਲਾੜੇ ਤੋਂ ਆਸ਼ੀਰਵਾਦ ਮੰਗਿਆ। ਜੀ ਹਾਂ, ਦੱਸ ਦੇਈਏ ਕਿ ਇਸ ਅਨੋਖੇ ਵਿਆਹ ‘ਚ ਸਾਰਿਆਂ ਨੇ ਲਾੜੇ ਤੋਂ ਆਸ਼ੀਰਵਾਦ ਲਏ ਕਿਉਂਕਿ ਪੂਜਾ ਨੇ ਭਗਵਾਨ ਵਿਸ਼ਨੂੰ ਨੂੰ ਆਪਣਾ ਲਾੜਾ ਬਣਾਇਆ ਹੈ। ਇਹ ਵਿਆਹ ਪੂਰੇ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਹੈ।
ਜੈਪੁਰ ਦੇ ਗੋਵਿੰਦਗੜ੍ਹ ਦੇ ਪਿੰਡ ਨਰਸਿੰਘਪੁਰਾ ਦੀ ਰਹਿਣ ਵਾਲੀ ਪੂਜਾ ਸਿੰਘ ਦਾ ਵਿਆਹ 8 ਦਸੰਬਰ ਨੂੰ ਭਗਵਾਨ ਵਿਸ਼ਨੂੰ ਦੀ ਮੂਰਤੀ ਨਾਲ ਹੋਇਆ ਸੀ। ਪੂਰੇ ਜੈਪੁਰ ‘ਚ ਇਸ ਅਨੋਖੇ ਵਿਆਹ ਦੀ ਕਾਫੀ ਚਰਚਾ ਹੈ। ਰਾਜਨੀਤੀ ਸ਼ਾਸਤਰ ਵਿੱਚ MA ਕਰ ਰਹੀ ਪੂਜਾ ਦੇ ਵਿਆਹ ਵਿੱਚ ਹਲਦੀ, ਮਹਿੰਦੀ ਤੋਂ ਲੈ ਕੇ ਸੰਗੀਤ ਤੱਕ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਗਣੇਸ਼ ਜੀ ਦੀ ਪੂਜਾ ਵੀ ਕੀਤੀ ਗਈ ਅਤੇ ਲਾੜੇ ਦੇ ਰੂਪ ਵਿਚ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਪੂਜਾ ਸਿੰਘ ਦੇ ਘਰ ਲਿਆਂਦਾ ਗਿਆ। ਪੰਡਿਤ ਨੇ ਪੂਰੀਆਂ ਰਸਮਾਂ ਨਾਲ ਮੰਤਰਾਂ ਦੇ ਜਾਪ ਦੇ ਨਾਲ-ਨਾਲ ਸੱਤ ਫੇਰੇ ਵੀ ਕਰਵਾਏ।
311 ਬਰਾਤੀਆਂ ਨਾਲ ਵਿਆਹ ‘ਚ ਆਏ ਵਿਸ਼ਨੂੰ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਭੂ ਦੇ ਮਨਮੋਹਕ ਮੇਕਅੱਪ ਨੇ ਸਾਰਿਆਂ ਦੇ ਮਨ ਨੂੰ ਮੋਹ ਲਿਆ। ਪਰੰਪਰਾ ਅਨੁਸਾਰ ਲਾੜਾ ਦੁਲਹਨ ਦੀ ਮੰਗ ‘ਤੇ ਸਿੰਦੂਰ ਭਰਦਾ ਹੈ ਪਰ ਪੂਜਾ ਸਿੰਘ ਨੇ ਇਸ ਵਿਆਹ ‘ਚ ਖੁਦ ਭਗਵਾਨ ਵਿਸ਼ਨੂੰ ਦੀ ਪੂਜਾ ਕਰਕੇ ਆਪਣੀ ਮੰਗ ‘ਚ ਸਿੰਦੂਰ ਦੀ ਬਜਾਏ ਚੰਦਨ ਭਰਿਆ ਅਤੇ ਫਿਰ ਵਿਦਾਈ ਦੀ ਰਸਮ ਹੋਈ। ਦਰਅਸਲ, ਪੂਜਾ ਤੁਲਸੀ ਵਿਆਹ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਦੋਂ ਹੀ ਉਸਨੇ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਉਹ ਵੀ ਠਾਕੁਰਜੀ ਨਾਲ ਵਿਆਹ ਕਰੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਿਜੀਲੈਂਸ ਦੀ ਕਾਰਵਾਈ, 5 ਲੱਖ ਰੁ. ਦੀ ਰਿਸ਼ਵਤ ਲੈਂਦੇ ਟੈਕਸੇਸ਼ਨ ਵਿਭਾਗ ਦੇ 2 ਵੱਡੇ ਅਫ਼ਸਰ ਕਾਬੂ
ਪੂਜਾ ਦੇ ਇਸ ਅਨੋਖੇ ਵਿਆਹ ਦੀ ਗੱਲ ਸੁਣ ਕੇ ਉਸ ਦੇ ਪਿਤਾ ਪ੍ਰੇਮ ਸਿੰਘ ਨੂੰ ਗੁੱਸਾ ਆ ਗਿਆ ਪਰ ਮਾਂ ਰਤਨ ਕੰਵਰ ਇਸ ਲਈ ਮੰਨ ਗਏ। ਵਿਆਹ ਦੀਆਂ ਸਾਰੀਆਂ ਰਸਮਾਂ ਪੂਜਾ ਦੀ ਮਾਂ ਨੇ ਇਕੱਲੇ ਹੀ ਨਿਭਾਈਆਂ, ਇੰਨਾ ਹੀ ਨਹੀਂ ਉਸ ਨੇ ਕੰਨਿਆਦਾਨ ਵੀ ਕੀਤਾ। ਮਾਤਾ ਰਤਨ ਕੰਵਰ ਨੇ ਬੇਟੀ ਦੇ ਫੈਸਲੇ ਦਾ ਸਨਮਾਨ ਕੀਤਾ ਅਤੇ ਬੇਟੀ ਦਾ ਵਿਆਹ ਠਾਕੁਰ ਜੀ ਨਾਲ ਕਰਵਾ ਦਿੱਤਾ। ਵਿਆਹ ‘ਚ ਕਰੀਬ 2 ਲੱਖ ਰੁਪਏ ਖਰਚ ਹੋਏ ਸਨ। ਪਰਿਵਾਰ ਵੱਲੋਂ ਕੰਨਿਆਦਾਨ ਵਿੱਚ 11 ਹਜ਼ਾਰ ਰੁਪਏ ਦਿੱਤੇ ਗਏ। ਠਾਕੁਰ ਜੀ ਨੂੰ ਗੱਦੀ ਅਤੇ ਪਹਿਰਾਵਾ ਭੇਟ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
30 ਸਾਲਾ ਪੂਜਾ ਸਿੰਘ ਨੇ ਦੱਸਿਆ ਕਿ ਉਸ ਨੇ ਭਗਵਾਨ ਵਿਸ਼ਨੂੰ ਨੂੰ ਆਪਣਾ ਪਤੀ ਬਣਾਇਆ ਹੈ, ਹੁਣ ਉਹ ਉਨ੍ਹਾਂ ਦੇ ਨਾਮ ਦਾ ਹੀ ਸ਼ਿੰਗਾਰ ਕਰੇਗੀ। ਪੂਜਾ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਸ੍ਰੀ ਹਰਿ ਦੀ ਭਗਤੀ ਵਿੱਚ ਲੀਨ ਰਹੇਗੀ। ਵਿਆਹ ਤੋਂ ਬਾਅਦ ਭਗਵਾਨ ਵਿਸ਼ਨੂੰ ਜੀ ਨੂੰ ਮੰਦਿਰ ਵਿੱਚ ਬਿਠਾਇਆ ਗਿਆ ਹੈ। ਜਦੋਂਕਿ ਪੂਜਾ ਆਪਣੇ ਘਰ ਹੀ ਰਹੀ। ਵਿਆਹ ਤੋਂ ਬਾਅਦ ਪੂਜਾ ਦੀ ਜ਼ਿੰਦਗੀ ‘ਚ ਕਈ ਬਦਲਾਅ ਆਏ ਹਨ। ਹੁਣ ਉਹ ਜ਼ਮੀਨ ਉੱਤੇ ਰਾਤ ਕੱਟਦੀ ਹੈ ਅਤੇ ਭਗਵਾਨ ਵਿਸ਼ਨੂੰ ਦੇ ਨਾਮ-ਸਿਮਰਨ ਵਿੱਚ ਲੀਨ ਰਹਿੰਦੀ ਹੈ। ਦੂਜੇ ਪਾਸੇ ਰਾਜਸਥਾਨ ਦੇ ਲੋਕ ਪੂਜਾ ਦੇ ਇਸ ਅਨੋਖੇ ਵਿਆਹ ਦੀ ਬਹੁਤ ਤਾਰੀਫ ਕਰ ਰਹੇ ਹਨ।