DY ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। DY ਚੰਦਰਚੂੜ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਦਿਆਂ ਹੀ ਸੁਪਰੀਮ ਕੋਰਟ ਵੱਲੋਂ 16 ਦਸੰਬਰ ਤੱਕ 6,844 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿੱਚ ਸੁਪਰੀਮ ਕੋਰਟ ‘ਚ ਨਿਪਟਾਰੇ ਦੀ ਉੱਚ ਦਰ ਦੇ ਅੰਕੜੇ ਬਾਰੇ ਦੱਸਿਆ ਸੀ। ਜਿਸ ‘ਤੋਂ ਬਾਅਦ ਇਹ ਆਂਕੜੇ ਸਾਹਮਣੇ ਆਏ।
ਜਾਣਕਾਰੀ ਅਨੁਸਾਰ DY ਚੰਦਰਚੂੜ ਦੇ ਅਹੁਦਾ ਸੰਭਾਲਣ ਤੋਂ ਬਾਅਦ 37 ਦਿਨਾਂ ਵਿਚ ਸੁਪਰੀਮ ਕੋਰਟ ਨੇ 6,844 ਕੇਸਾਂ ਦਾ ਨਿਪਟਾਰਾ ਕੀਤਾ ਹੈ, ਜਦੋਂ ਕਿ ਇਸ ਸਮੇਂ ਦੌਰਾਨ ਸੁਪਰੀਮ ਕੋਰਟ ਵਿੱਚ 5,898 ਨਵੇਂ ਕੇਸ ਆਏ ਹਨ। ਇਹ ਅੰਕੜੇ ਸੁਪਰੀਮ ਕੋਰਟ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ। ਸੁਪਰੀਮ ਕੋਰਟ ਪ੍ਰਸ਼ਾਸਨ ਮੁਤਾਬਕ 9 ਨਵੰਬਰ ਤੋਂ 16 ਦਸੰਬਰ ਤੱਕ ਕੁੱਲ 2,511 ਤਬਾਦਲੇ ਅਤੇ ਜ਼ਮਾਨਤ ਪਟੀਸ਼ਨਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖੇਡਦੇ-ਖੇਡਦੇ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗਿਆ 7 ਸਾਲਾਂ ਬੱਚਾ, ਮੌਕੇ ‘ਤੇ ਮੌਤ
ਦੱਸ ਦੇਈਏ ਕਿ CJI ਚੰਦਰਚੂੜ ਵੱਲੋਂ ਨਵੰਬਰ ਵਿੱਚ ਜ਼ਮਾਨਤ ਅਤੇ ਤਬਾਦਲੇ ਦੀਆਂ ਪਟੀਸ਼ਨਾਂ ਦੇ ਜਲਦੀ ਨਿਪਟਾਰੇ ‘ਤੇ ਜ਼ੋਰ ਦਿੱਤਾ ਗਿਆ ਸੀ ਅਤੇ ਐਲਾਨ ਕੀਤਾ ਸੀ ਕਿ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਅਨੁਸਾਰ ਜ਼ਮਾਨਤ ਦੇ ਮਾਮਲਿਆਂ ਨੂੰ ਪਹਿਲ ਇਸ ਲਈ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਨਿੱਜੀ ਆਜ਼ਾਦੀ ਨਾਲ ਸਬੰਧਤ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਹਰੇਕ ਬੈਂਚ ਹਫ਼ਤੇ ਦੇ ਹਰ ਦਿਨ 10 ਜ਼ਮਾਨਤ ਮਾਮਲਿਆਂ ਅਤੇ 10 ਤਬਾਦਲੇ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: