ਜਲੰਧਰ-ਪਠਾਨਕੋਟ ਹਾਈਵੇ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਵੈਸ਼ਨੂੰ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੀ ਫਾਰਚੂਨਰ ਗੱਡੀ ਟਰੱਕ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਅੱਜ ਸਵੇਰੇ ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਮੁਕੇਰੀਆਂ ਦੇ ਨੇੜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਸਾਬਕਾ ਕੌਂਸਲਰ ਕੁਲਦੀਪ ਮਿੰਟੂ ਦੀ ਪਤਨੀ ਸਾਬਕਾ ਕੌਂਸਲਰ ਗੁਰਵਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਧੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ, ਉਸ ਨੂੰ ਡੀ.ਐੱਮ.ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫ਼ੈਸਲਾ, ਮੰਤਰੀਆਂ ਨੂੰ ਸੌਂਪੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ
ਇਹ ਹਾਦਸਾ ਦੇਰ ਰਾਤ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਵਾਪਰਿਆ। ਚਸ਼ਮਦੀਦਾਂ ਮੁਤਾਬਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਗਈ। ਜਦੋਂ ਕਾਰ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ ਅਤੇ ਪਿੱਛੇ ਤੋਂ ਆ ਰਹੇ ਟਰੱਕ ਨੇ ਮੁੜ ਟੱਕਰ ਮਾਰ ਦਿੱਤੀ ਤਾਂ ਕਾਰ ਦੋ ਗੱਡੀਆਂ ਵਿਚਕਾਰ ਫਸ ਗਈ। ਮਿੰਟੂ ਦੀ ਪਤਨੀ ਅਤੇ ਧੀਆਂ ਪਿਛਲੀ ਸੀਟ ‘ਤੇ ਬੈਠੀਆਂ ਸਨ।
ਸਾਬਕਾ ਕੌਂਸਲਰ ਮਿੰਟੂ ਦੀ ਪਤਨੀ ਆਪਣੇ ਬੇਟੇ ਸੁਮਿਤ, ਜਵਾਈ ਅਤੇ ਧੀਆਂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਮੱਥਾ ਟੇਕਣ ਗਈ ਸੀ। ਵਾਪਸ ਪਰਤਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਫਾਰਚੂਨਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਫਾਰਚੂਨਰ ਗੱਡੀ ‘ਚੋਂ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਮਿੰਟੂ ਦੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਇਕ ਧੀ ਬੇਹੋਸ਼ ਹੋ ਗਈ।
ਛੋਟੀ ਧੀ ਦੀ ਲੱਤ ਟੁੱਟ ਗਈ ਪਰ ਉਹ ਅਜੇ ਵੀ ਹੋਸ਼ ‘ਚ ਸੀ। ਗੰਭੀਰ ਜ਼ਖ਼ਮੀ ਕੁਲਦੀਪ ਮਿੰਟੂ ਦੀ ਧੀ ਨੂੰ ਮੁਕੇਰੀਆਂ ਤੋਂ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਉੱਥੇ ਵੀ ਉਹ ਬੇਹੋਸ਼ ਹੈ ਅਤੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: