ਜਰਮਨੀ ਨੇ ਹਾਕੀ ਵਰਲਡ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਟੀਮ ਨੇ ਬੈਲਜ਼ੀਅਮ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਇਆ। 60 ਮਿੰਟ ਦੇ ਬਾਅਦ ਦੋਵੇਂ ਟੀਮਾਂ 3-3 ਦੇ ਸਕੋਰ ‘ਤੇ ਬਰਾਬਰ ਰਹੀ ਸੀ ਪਰ ਸ਼ੂਟਆਊਟ ਵਿਚ ਜਰਮਨੀ ਨੇ 5-4 ਨਾਲ ਮੁਕਾਬਲਾ ਜਿੱਤ ਲਿਆ।
ਫਾਈਨਲ ਤੋਂ ਪਹਿਲਾਂ ਨੀਦਰਲੈਂਡ ਤੇ ਆਸਟ੍ਰੇਲੀਆ ਵਿਚ ਥਰਡ ਪਲੇਸ ਮੈਚ ਖੇਡਿਆ ਗਿਆ। ਨੀਦਰਲੈਂਡ ਨੇ ਇਸ ਮੈਚ ਨੂੰ 3-1 ਨਾਲ ਜਿੱਤ ਕੇ ਕਾਂਸੇ ਦਾ ਤਮਗਾ ਜਿੱਤਿਆ। ਮੈਚ ਸ਼ੁਰੂ ਹੋਣ ਦੇ 9ਵੇਂ ਮਿੰਟ ਵਿਚ ਹੀ ਬੈਲਜ਼ੀਅਮ ਦੇ ਵਾਨ ਆਬੇਲ ਫਲੋਰੈਂਟ ਨੇ ਗੋਲ ਕਰਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾ ਦਿੱਤੀ। 10ਵੇਂ ਮਿੰਟ ਵਿਚ ਹੀ ਕੋਸਿਨਸ ਟੇਂਗਾਯ ਨੇ ਗੋਲ ਕਰਕੇ ਬੈਲਜ਼ੀਅਮ ਨੂੰ 2-0 ਦੀ ਬੜ੍ਹਤ ਦਿਵਾਈ। ਜਰਮਨੀ ਦੇ ਵੇਲੇਨ ਨਿਕਲਾਸ ਨੇ ਦੂਜੇ ਕੁਆਰਟਰ ਦੇ 28ਵੇਂ ਮਿੰਟ ਵਿਚ ਗੋਲ ਦਾਗ ਕੇ ਸਕੋਰ ਲਾਈਨ 2-1 ਕਰ ਦਿੱਤਾ।
ਜਰਮਨੀ ਨੇ ਤੀਜੇ ਕੁਆਰਟਰ ਵਿਚ ਵਾਪਸੀ ਕਰਦੇ ਹੋਏ 40ਵੇਂ ਅਤੇ 47ਵੇਂ ਮਿੰਟ ਵਿਚ 2 ਗੋਲ ਦਾਗ ਦਿੱਤੇ। ਜਰਮਨੀ ਲਈ ਪੀਲੈਟ ਗੋਂਜਾਲੋ ਅਤੇ ਗ੍ਰਾਮਬਸ ਮੈਟਸ ਨੇ ਗੋਲ ਸਕੋਰ ਕੀਤੇ। ਸਕੋਰ ਲਾਈਨ 3-2 ਹੋਣ ਦੇ ਬਾਅਦ ਆਖਰੀ ਕੁਆਰਟਰ ਦੇ 58ਵੇਂ ਮਿੰਟ ਵਿਚ ਬੈਲਜ਼ੀਅਮ ਦੇ ਬੂਨ ਟਾਮ ਨੇ ਗੋਲ ਦਾਗ ਦਿੱਤਾ। ਇਸ ਗੋਲ ਦੇ ਬਾਅਦ ਮੈਚ ਵਿਚ ਕੋਈ ਹੋਰ ਗੋਲ ਨਹੀਂ ਲੱਗਾ ਤੇ 3-3 ਦੀ ਸਕੋਰ ਲਾਈਨ ਨਾਲ ਮੈਚ ਡਰਾਅ ਹੋ ਗਿਆ।
ਮੈਚ ਡਰਾਅ ਹੋਣ ਦੇ ਬਾਅਦ ਪੈਨਲਟੀ ਸ਼ੂਟਆਊਟ ਤੋਂ ਮੈਚ ਦਾ ਫੈਸਲਾ ਕੱਢਿਆ ਗਿਆ। ਸ਼ੁਰੂਆਤੀ 5 ਸ਼ਾਟ ਦੇ ਬਾਅਦ ਸਕੋਰ ਲਾਈਨ 3-3 ਤੋਂ ਡਰਾਅ ਰਹੀ। ਨਤੀਜੇ ਲਈ 2 ਹੋਰ ਸ਼ਾਟ ਦਾ ਸਹਾਰਾ ਲਿਆ। ਜਰਮਨੀ ਨੇ ਪਹਿਲੇ ਮੌਕੇ ‘ਤੇ ਗੋਲ ਦਾਗਿਆ, ਉਥੇ ਬੈਲਜ਼ੀਅਮ ਮੌਕਾ ਚੂਕ ਗਿਆ ਬਲੈਜ਼ੀਅਮ ਨੇ ਦੂਜੇ ਮੌਕੇ ‘ਤੇ ਗੋਲ ਦਾਗਿਆ ਪਰ ਜਰਮਨੀ ਨੇ ਵੀ ਦੂਜੇ ਮੌਕੇ ‘ਤੇ ਗੋਲ ਕਰਕੇ ਫਾਈਨਲ ਜਿੱਤ ਲਿਆ।
ਇਹ ਵੀ ਪੜ੍ਹੋ : ਟੀਮ ਇੰਡੀਆ ਦੀ ਦੂਜੇ ਟੀ-20 ‘ਚ ਰੋਮਾਂਚਕ ਜਿੱਤ, ਨਿਊਜ਼ੀਲੈਂਡ ਨੂੰ 6 ਵਿਕਟਾਂ ਤੋਂ ਹਰਾਇਆ
ਜਰਮਨੀ ਦੀ ਟੀਮ ਤੀਜੀ ਵਾਰ ਵਰਲਡ ਚੈਂਪੀਅਨ ਬਣੀ ਹੈ। ਦੂਜੇ ਪਾਸੇ ਬੈਲਜ਼ੀਅਮ ਆਪਣਾ ਟਾਈਟਲ ਡਿਫੈਂਡ ਨਹੀਂ ਕਰ ਸਕਿਆ। ਜਰਮਨੀ ਨੇ 2002 ਵਿਚ ਪਹਿਲੀ ਵਾਰ ਟਰਾਫੀ ਜਿੱਤੀ ਸੀ। ਟੀਮ ਨੇ 2006 ਵਿਚ ਸਫਲਤਾਪੂਰਵਕ ਆਪਣਾ ਟਾਈਟਲ ਡਿਫੈਂਡ ਕਰਨ ਦੇ ਬਾਅਦ ਹੁਣ 2023 ਵਿਚ ਤੀਜੀ ਵਾਰ ਖਿਤਾਬ ਜਿੱਤਿਆ ਹੈ। ਜਰਮਨੀ 2010 ਵਿਚ ਰਨਰ-ਅੱਪ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: