ਦੇਸ਼ ‘ਚ ਅੱਜ ਕੱਲ੍ਹ ਹਾਰਟ ਅਟੈਕ ਦੇ ਮਾਮਲੇ ਵਾਧੇ ਜਾ ਰਹੇ ਹਨ। ਖੁਸ਼ੀ ਦੇ ਮਾਹੌਲ, ਵਿਆਹ ਸਮਾਗਮਾਂ ਜਾਂ ਪ੍ਰੋਗਰਾਮਾਂ ‘ਚ ਡਾਂਸ ਦੌਰਾਨ ਅਕਸਰ ਕਿਸੇ ਨਾ ਕਿਸੇ ਨੂੰ ਹਾਰਟ ਅਟੈਕ ਕਾਰਨ ਮੌਤਾਂ ਹੋਣ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਤਾਜਾ ਮਾਮਲਾ ਮੱਧ ਪ੍ਰਦੇਸ਼ ਦੇ ਸਿਓਨੀ ਦੇ ਬੰਡੋਲ ਥਾਣਾ ਖੇਤਰ ਦੇ ਅਧੀਨ ਪੈਂਦੇ ਇਕ ਪਿੰਡ ਬਖਾਰੀ ‘ਤੋਂ ਸਾਹਮਣੇ ਆਇਆ ਹੈ। ਜਿੱਥੇ ਆਪਣੀ ਪੋਤੀ ਦੇ ਵਿਆਹ ਦੇ ਪ੍ਰੋਗਰਾਮ ‘ਚ ਡਾਂਸ ਕਰਦੇ ਸਮੇਂ ਇਕ ਬਜ਼ੁਰਗ ਔਰਤ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਘਟਨਾ 14 ਦਸੰਬਰ ਵਿਆਹ ਤੋਂ ਇਕ ਦਿਨ ਪਹਿਲਾਂ ਹਲਦੀ ਸਮਾਰੋਹ ‘ਚ ਵਾਪਰੀ। ਸ਼ੋਦਾ ਸਾਹੂ ਵਾਸੀ ਭੀਮਗੜ੍ਹ ਨੱਚਦੀ ਹੋਈ ਜ਼ਮੀਨ ‘ਤੇ ਡਿੱਗ ਗਈ। ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ‘ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।
ਇਹ ਵੀ ਪੜ੍ਹੋ :ਜਲੰਧਰ ਤੋਂ ਚਿੰਤਪੁਰਨੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਬੱਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ, ਕਈ ਫੱਟੜ
ਦੱਸ ਦੇਈਏ ਕਿ ਹਲਦੀ ਸੰਗੀਤ ਪ੍ਰੋਗਰਾਮ ‘ਚ ਦਾਦੀ ਦੀ ਡਾਂਸ ਦੌਰਾਨ ਇਹ ਮੌਤ ਕੈਮਰੇ ‘ਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਇਸ ਘਟਨਾ ਸਬੰਧੀ ਬੰਡੋਲ ਥਾਣਾ ਇੰਚਾਰਜ ਦਿਲੀਪ ਪੰਚੇਸ਼ਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਓਨੀ ਜ਼ਿਲੇ ਦੇ ਬੰਡੋਲ ਥਾਣਾ ਅਧੀਨ ਪੈਂਦੇ ਪਿੰਡ ਬਖਾਰੀ ਦੇ ਸਾਹੂ ਪਰਿਵਾਰ ‘ਚ ਇਕ ਵਿਆਹ ਸਮਾਗਮ ਚਲ ਰਿਹਾ ਸੀ। ਸਮਾਗ਼ਮ ‘ਚ ਡਾਂਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: