ਦੁੱਧ ਪੀਣਾ ਸਿਰਫ਼ ਬੱਚਿਆਂ ਲਈ ਹੀ ਨਹੀਂ ਸਗੋਂ ਵੱਡਿਆਂ ਦੇ ਨਾਲ-ਨਾਲ ਬਜ਼ੁਰਗਾਂ ਲਈ ਵੀ ਜ਼ਰੂਰੀ ਹੈ। ਦੁੱਧ ਵਿੱਚ ਮੌਜੂਦ ਪੌਸ਼ਟਿਕ ਤੱਤ ਬੱਚਿਆਂ ਦੇ ਵਿਕਾਸ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਫਾਇਦੇਮੰਦ ਹੁੰਦੇ ਹਨ। ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਮਾਮੂਲੀ ਸੱਟ ਲੱਗਣ ਜਾਂ ਡਿੱਗਣ ਨਾਲ ਇਨ੍ਹਾਂ ਦੇ ਟੁੱਟਣ ਦਾ ਖਤਰਾ ਰਹਿੰਦਾ ਹੈ, ਇਸ ਲਈ ਰੋਜ਼ਾਨਾ ਇਕ ਗਲਾਸ ਦੁੱਧ ਪੀਣ ਨਾਲ ਇਨ੍ਹਾਂ ਖ਼ਤਰਿਆਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਦੁੱਧ ਦੇ ਵੱਧ ਤੋਂ ਵੱਧ ਫਾਇਦੇ ਲੈਣ ਲਈ ਇਸ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪੀਣਾ ਜ਼ਰੂਰੀ ਹੈ। ਕਈ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ, ਜਿਸ ਕਾਰਨ ਉਹ ਇਸ ‘ਚ ਚੀਨੀ ਅਤੇ ਹੋਰ ਕਈ ਚੀਜ਼ਾਂ ਮਿਲਾ ਕੇ ਪੀਂਦੇ ਹਨ। ਇਹ ਬਿਨਾਂ ਸ਼ੱਕ ਦੁੱਧ ਦਾ ਸਵਾਦ ਵਧਾਉਂਦਾ ਹੈ, ਪਰ ਇਸ ਦੇ ਫਾਇਦੇ ਘਟਾਉਂਦਾ ਹੈ। ਦੁੱਧ ‘ਚ ਚਰਬੀ, ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਚੰਗੀ ਮਾਤਰਾ ‘ਚ ਮੌਜੂਦ ਹੁੰਦੇ ਹਨ, ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਸਰੀਰ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਫਾਇਦਾ ਮਿਲੇ ਤਾਂ ਜਾਣੋ ਕਿ ਦੁੱਧ ਕਿਵੇਂ ਅਤੇ ਕਦੋਂ ਪੀਣਾ ਚਾਹੀਦਾ ਹੈ।
ਦੁੱਧ ਪੀਣ ਦਾ ਸਹੀ ਸਮਾਂ ਅਤੇ ਸਹੀ ਤਰੀਕਾ
ਸਵੇਰ ਵੇਲੇ
ਨਾਸ਼ਤੇ ਵਿੱਚ ਇੱਕ ਗਲਾਸ ਦੁੱਧ ਪੀਣਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਪਰ ਆਯੁਰਵੇਦ ਵਿੱਚ ਇਸ ਨੂੰ ਪੀਣ ਦਾ ਤਰੀਕਾ ਵੀ ਬਦਲਦੇ ਮੌਸਮਾਂ ਦੇ ਹਿਸਾਬ ਨਾਲ ਥੋੜ੍ਹਾ ਬਦਲ ਜਾਂਦਾ ਹੈ।
ਗਰਮੀਆਂ ਵਿੱਚ: ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਥੋੜ੍ਹਾ ਠੰਡਾ ਕਰੋ। ਫਿਰ ਦੁੱਧ ਦੇ ਚੌਥਾਈ ਹਿੱਸੇ ਦੇ ਬਰਾਬਰ ਠੰਡਾ ਪਾਣੀ ਪਾਓ। ਖੰਡ ਦੀ ਥਾਂ ਮਿਸ਼ਰੀ ਪਾ ਕੇ ਪੀਓ।
ਸਰਦੀਆਂ ਵਿੱਚ: 3 ਤੋਂ 4 ਬਦਾਮ ਅਤੇ ਮੁਨੱਕਾ ਰਾਤ ਭਰ ਭਿਓਂ ਦਿਓ। ਸਵੇਰੇ-ਸਵੇਰੇ ਬਦਾਮ ਨੂੰ ਛਿੱਲ ਕੇ ਮੁਨੱਕੇ ਨਾਲ ਖਾਓ ਅਤੇ ਫਿਰ ਦੁੱਧ ਪੀਓ।
ਮਾਨਸੂਨ ਵਿੱਚ : ਮਾਨਸੂਨ ਵਿੱਚ ਇੱਕ ਗਲਾਸ ਦੁੱਧ ਵਿੱਚ ਚੁਟਕੀ ਸੁੰਢ ਦਾ ਪਾਊਡਰ ਮਿਲਾ ਕੇ ਪੀਓ।
ਰਾਤ ਵੇਲੇ
ਰਾਤ ਦਾ ਖਾਣਾ ਖਾਣ ਤੋਂ ਘੱਟੋ-ਘੱਟ 2 ਤੋਂ 3 ਘੰਟੇ ਬਾਅਦ ਅਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਦੁੱਧ ਪੀਣਾ ਸਭ ਤੋਂ ਵਧੀਆ ਹੈ। ਰਾਤ ਨੂੰ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਦੁੱਧ ਪੀਓ, ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਦੁੱਧ ਪੀਣ ਦਾ ਸਹੀ ਤਰੀਕਾ
ਖੰਡ ਨਾ ਪਾਓ
ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣਾ ਸੌਖਾ ਬਣਾਉਣ ਲਈ ਖੰਡ ਮਿਲਾਉਂਦੀਆਂ ਹਨ, ਪਰ ਇਹ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ। ਦੁੱਧ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ, ਇਸ ਲਈ ਬਚਪਨ ਤੋਂ ਹੀ ਬੱਚਿਆਂ ਨੂੰ ਬਿਨਾਂ ਖੰਡ ਦੇ ਦੁੱਧ ਪਿਲਾਉਣ ਦੀ ਆਦਤ ਬਣਾਓ। ਸਵਾਦ ਨੂੰ ਵਧਾਉਣ ਲਈ ਇਸ ਵਿੱਚ ਗੁੜ ਵੀ ਮਿਲਾ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਦਿੱਲੀ-ਜੰਮੂ ਨੈਸ਼ਨਲ ਹਾਈਵੇ ਵੀ ਪੂਰੀ ਤਰ੍ਹਾਂ ਬੰਦ, ਪੁਲਿਸ ਵੱਲੋਂ ਟ੍ਰੈਫਿਕ ਡਾਇਵਰਜ਼ਨ ਰੂਟ ਜਾਰੀ
ਨਮਕੀਨ ਚੀਜ਼ਾਂ ਦਾ ਸੇਵਨ ਨਾ ਕਰੋ
ਨਮਕੀਨ ਚੀਜ਼ਾਂ ਦੇ ਨਾਲ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ। ਇਸ ਨੂੰ ਪਰਾਠੇ ਜਾਂ ਪੂੜੀ ਨਾਲ ਪੀਣ ਨਾਲ ਬਦਹਜ਼ਮੀ ਹੋ ਸਕਦੀ ਹੈ।
Disclaimer : ਲੇਖ ਵਿੱਚ ਦਿੱਤੀ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
ਵੀਡੀਓ ਲਈ ਕਲਿੱਕ ਕਰੋ : –