Nephew kills uncle : ਜਲੰਧਰ : ਗੜ੍ਹਾ ਦੇ ਸ਼ਿਵ ਨਗਰ ‘ਚ 36 ਸਾਲ ਦੇ ਬਿਲਡਿੰਗ ਤੋੜਨ ਦੇ ਠੇਕੇਦਾਰ ਹਨੀਫ ਅੰਸਾਰੀ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਬਿਹਾਰ ਦੇ ਬੇਤੀਆ ਦੇ ਰਹਿਣ ਵਾਲੇ ਅੰਸਾਰੀ ਦੀ ਹੱਤਿਆ ਦਾ ਮਾਮਲਾ 3 ਘੰਟੇ ‘ਚ ਟ੍ਰੇਸ ਕਰਕੇ ਉਸ ਦੇ ਮੂੰਹ ਬੋਲੇ 23 ਸਾਲ ਦੇ ਭਤੀਜੇ ਇਰਫਾਨ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹੱਤਿਆ ‘ਚ ਖੂਨ ਨਾਲ ਲੱਥਪੱਥ ਹਥੌੜਾ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਇਰਫਾਨ ਦੋ ਮਹੀਨੇ ਪਹਿਲਾਂ ਪਿੰਡ ਤੋਂ ਆਇਆ ਸੀ। ਉਸ ਨੇ ਪਿੰਡ ਤੋਂ ਆਉਂਦੇ ਹੀ ਅੰਸਾਰੀ ਨੂੰ 3000 ਰੁਪਏ ਉਧਾਰ ਦਿੱਤੇ ਸਨ। ਇਰਫਾਨ ਨੇ ਦੱਸਿਆ ਕਿ ਉਹ ਕਮਾਉਂਦਾ ਸੀ ਤੇ ਚਾਚਾ ਉਸ ਦੀ ਕਮਾਈ ‘ਤੇ ਐਸ਼ ਕਰਦਾ ਸੀ। ਸ਼ੁੱਕਰਵਾਰ ਰਾਤ ਉਸ ਨੇ ਇੰਨਾ ਹੀ ਕਿਹਾ ਸੀ ਕਿ ਤੁਸੀਂ ਮੇਰਾ ਰਾਸ਼ਨ ਹੀ ਖਾਂਦੇ ਹੋ, ਮੈਂ ਪਿੰਡ ਤੋਂ ਕਮਾਉਣ ਆਇਆ ਹਾਂ। ਮੈਂ ਮਕਾਨ ਦਾ ਕਿਰਾਇਆ ਵੀ 1000 ਰੁਪਏ ਦਿੱਤਾ ਹੈ।ਸੁਣਦੇ ਹੀ ਚਾਚਾ ਭੜਕ ਗਿਆ ਸੀ।
ਜਦੋਂ 3000 ਰੁਪਏ ਚਾਚੇ ਨੇ ਕਿਹਾ ਕਿ ਉਹ ਆਪਣਾ ਸਾਮਾਨ ਚੁੱਕੇ ਤੇ ਇਥੋਂ ਨਿਕਲ ਜਾਵੇ। ਦੇਖਦਾ ਹਾਂ ਕੌਣ ਕੰਮ ਅਤੇ ਛੱਤ ਦੇਵੇਗਾ। ਇਰਫਾਨ ਨੇ ਦੱਸਿਆ ਕਿ ਚਾਚਾ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਸਾਰੀ ਰਾਤ ਸੁੱਤਾ ਨਹੀਂ। ਸ਼ਨੀਵਾਰ ਸਵੇਰੇ ਲਗਭਗ 3 ਵਜੇ ਜਦੋਂ ਚਾਚਾ ਸੌਂ ਰਿਹਾ ਸੀ ਤਾਂ ਮੈਂ ਹਥੋੜਾ ਚੁੱਕ ਕੇ ਸਿੱਧਾ ਉਸ ਦੇ ਸਿਰ ‘ਚ ਮਾਰ ਦਿੱਤਾ। ਇਸ ਤੋਂ ਬਾਅਦ 10 ਵਾਰ ਲਗਾ ਕੇ ਸਿਰ ਤੇ ਮੂੰਹ ‘ਚ ਹਥੋੜੇ ਮਾਰੇ। ਚਾਚਾ ਮਰ ਗਿਆ ਸੀ। ਤੜਕੇ ਹੀ ਚਾਚੇ ਦਾ ਮੋਬਾਈਲ ਫੋਨ ਤੇ ਹਥੋੜਾ ਏਰੀਏ ‘ਚ ਸੁੱਟ ਦਿੱਤਾ। ਸਵੇਰੇ 6 ਵਜੇ ਚਾਹ ਪੀ ਕੇ ਕੰਮ ‘ਤੇ ਚਲਾ ਗਿਆ। ਦੁਪਹਿਰ ਨੂੰ ਪਰਤ ਕੇ ਖਾਣਾ ਬਣਾਇਆ ਤੇ ਛੱਤ ‘ਤੇ ਚਾਚੇ ਦੀ ਹੱਤਿਆ ਦਾ ਡਰਾਮਾ ਕਰ ਦਿੱਤਾ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲਗਭਗ 2 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਗੜ੍ਹਾ ਦੇ ਸ਼ਿਵ ਨਗਰ ‘ਚ ਠੇਕੇਦਾਰ ਹਨੀਸ਼ ਅੰਸਾਰੀ ਦੀ ਹੱਤਿਆ ਹੋ ਗਈ ਹੈ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਤੇ SHO ਰਮਨਦੀਪ ਸਿੰਘ ਪੁੱਜੇ। ਭਤੀਜੇ ਇਰਫਾਨ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਚਾਚਾ ਨੇ ਹੀ ਰੋਜ਼ਗਾਰ ਦਿੱਤਾ। ਸਵੇਰੇ 6 ਵਜੇ ਚਾਹ ਬਣਾਈ ਤੇ ਚਾਚਾ ਨੂੰ ਦਿੱਤੀ ਫਿਰ ਕੰਮ ‘ਤੇ ਚਲਾ ਗਿਆ। ਦੁਪਹਿਰੇ 12 ਵਜੇ ਵਾਪਸ ਪਰਤਿਆ ਤਾਂ ਹੇਠਾਂ ਵਾਲੇ ਕਮਰੇ ‘ਚ ਦੁਪਹਿਰ ਦਾ ਖਾਣਾ ਬਣਾਇਆ। 1 ਵਜੇ ਚਾਚੇ ਦੇ ਕਮਰੇ ‘ਚ ਗਿਆ ਤਾਂ ਚਾਦਰ ਚੁੱਕੀ ਤਾਂ ਚਾਚੇ ਦੇ ਮੂੰਹ ‘ਚ ਖੂਨ ਹੀ ਖੂਨ ਸੀ। ਉਸ ਨੇ ਸ਼ੋਰ ਮਚਾਇਆ। ACP ਨੇ ਇਰਫਾਨ ਤੋਂ ਪੁੱਛਿਆ ਕਿ ਚਾਚਾ ਕੰਮ ‘ਤੇ ਨਹੀਂ ਜਾਂਦੇ ਤਾਂ ਕਹਿਣ ਲੱਗਾ ਜਾਂਦੇ ਹਨ। ਸੋਚਿਆ ਕਿ ਅੱਜ ਗਏ ਨਹੀਂ। ਕਮਰੇ ‘ਚ ਚਾਹ ਦਾ ਕੱਪ ਨਹੀਂ ਸੀ ਤੇ ਬਿਸਤਰ ‘ਤੇ ਲਾਸ਼ ਦੇਖ ਕੇ ਲੱਗ ਰਿਹਾ ਸੀ ਕਿ ਹੱਤਿਆ ਹੋਏ ਨੂੰ 10 ਘੰਟੇ ਤੋਂ ਵੱਧ ਹੋ ਗਏ ਹਨ। ਖੂਨ ਜੰਮ ਚੁੱਕਾ ਸੀ। ਜਦੋਂ ਕਿ ਉਹ ਦਾਅਵਾ ਕਰ ਰਿਹਾ ਸੀ ਕਿ ਸਵੇਰੇ 6 ਵਜੇ ਉਹ ਚਾਚੇ ਨੂੰ ਜ਼ਿੰਦਾ ਛੱਡ ਕੇ ਗਿਆ ਸੀ। ਕਮਰੇ ‘ਚ ਨਾ ਸਾਮਾਨ ਬਿਖਰਿਆ ਸੀ ਤੇ ਨਾ ਹੀ ਕੁਝ ਗਾਇਬ ਸੀ। ਪੁਲਿਸ ਇਰਫਾਨ ਨੂੰ ਥਾਣੇ ਲੈ ਕੇ ਗਈ ਜਿਥੇ ਕੁਝ ਦੇਰ ‘ ਹੀ ਉਸ ਨੇ ਆਪਣਾ ਗੁਨਾਹ ਕਬੂਲ ਲਿਆ।