ਕਾਂਗਰਸ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ‘ਤੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ। ਦਿੱਲੀ ਦੇ ਉਪ ਰਾਜਪਾਲ ਦੇ ਅਧਿਕਾਰਾਂ ‘ਤੇ ਆਰਡੀਨੈਂਸ ਦੇ ਬਾਅਦ ‘ਆਪ’ ਗੈਰ-ਭਾਜਪਾਈ ਸੂਬਿਆਂ ਤੋਂ ਸਮਰਥਨ ਮੰਗ ਰਹੀ ਹੈ। ਹਾਲਾਂਕਿ ਵਿਰੋਧੀ ਧਿਰ ਇਕਜੁੱਟਤਾ ਦੀ ਕਵਾਇਦ ਵਿਚ ਬਿਹਾਰ ਦੀ ਰਾਜਧਾਨੀ ਵਿਚ ਹੋਈ ਬੈਠਕ ਵਿਚ ਕਾਂਗਰਸ ਨੇ ਆਰਡੀਨੈਂਸ ਦੇ ਮੁੱਦੇ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ‘ਆਪ’ ਨੇ ਕਾਂਗਰਸ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰ ਦਿੱਤੇ।
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਬਾਅਦ ਰਾਹੁਲ ਗਾਂਧੀ ਨੇ ‘ਮੁਹੱਬਤ ਕੀ ਦੁਕਾਨ’ ਦਾ ਜ਼ਿਕਰ ਕੀਤਾ ਜਿਸ ‘ਤੇ ਬਹੁਤ ਚਰਚਾ ਹੋਈ। ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਾਂਗਰਸ ਦੀ ਮੁਹੱਬਤ ਕੀ ਦੁਕਾਨ ਵਾਲੇ ਬਿਆਨ ਦਾ ਜ਼ਿਕਰ ਕਰਕੇ ਆਰਡੀਨੈਂਸ ਖਿਲਾਫ ਸਮਰਥਨ ਦੀ ਅਪੀਲ ਕੀਤੀ ਹੈ।
ਕੇਜਰੀਵਾਲ ਸਰਕਾਰ ਨੇ ਸ਼ਕਤੀਆਂ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਹੈ। ਪਟਨਾ ਵਿਚ ਵਿਰੋਧੀ ਇਕਜੁੱਟਤਾ ਦੀ ਕਵਾਇਦ ਦੇ ਬਾਵਜੂਦ ਕੇਂਦਰ ਸਰਕਾਰ ਦੇ ਆਰਡੀਨੈਂਸ ‘ਤੇ ਦੋਵੇਂ ਵਿਰੋਧੀ ਧਿਰਾਂ ਵਿਚ ਖਿਚੋਤਾਣ ਚੱਲ ਰਹੀ ਹੈ। ਇਸੇ ਦਰਮਿਆਨ ਆਮ ਆਦਮੀ ਪਾਰਟੀ ਨੇਤਾ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੱਕ ਆਪਣੀ ਗੱਲ ਪਹੁੰਚਾਉਣ ਲਈ ‘ਮੁਹੱਬਤ ਕੀ ਦੁਕਾਨ’ ਚਲਾਉਣ ਵਾਲੇ ਬਿਆਨ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਦੇਖਦਾ ਹਾਂ ਕਿ ਰਾਹੁਲ ਗਾਂਧੀ ਪਿਆਰ ਦੀ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਨਫਰਤ ਫੈਲਾਉਂਦੀ ਹੈ। ਇਸ ਲਈ ਜੇਕਰ ਰਾਹੁਲ ਗਾਂਧੀ ‘ਮੁਹਬੱਤ ਕੀ ਦੁਕਾਨ’ ਚਲਾ ਰਹੇ ਹਨ ਤਾਂ ਜੋ ਵੀ ਉਨ੍ਹਾਂ ਕੋਲ ਪਹੁੰਚੇਗਾ, ਉਸ ਨੂੰ ਉਹ ਪਿਆਰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : PAK ‘ਚ ਫੇਰ ਟਾਰਗੇਟ ਕਿਲਿੰਗ, ਸਿੱਖ ਨੂੰ 2 ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ, ਦੋ ਦਿਨ ‘ਚ ਦੂਜਾ ਹਮਲਾ
‘ਆਪ’ ਨੇਤਾ ਭਾਰਵਾਜ ਨੇ ਆਰਡੀਨੈਂਸ ਦੇ ਮੁੱਦੇ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਿਆਰ ਫੈਲਾਉਂਦੀ ਹੈ ਤਾਂ ਉਨ੍ਹਾਂ ਨੂੰ ਇਹ ਵੀ ਦਿਖਾਉਣਾ ਹੋਵੇਗਾ। ਕਾਂਗਰਸ ਪਾਰਟੀ ਕੇਂਦਰ ਵਿਚ ਸੱਤਾ ਵਿਚ ਨਹੀਂ ਹੈ। ਇਸ ਲਈ ਹੰਕਾਰ ਦਾ ਕੋਈ ਸਵਾਲ ਹੀ ਨਹੀਂ ਹੋਣਾ ਚਾਹੀਦਾ। ਆਰਡੀਨੈਂਸ ਖਿਲਾਫ ਆਪਣਾ ਸਮਰਥਨ ਐਲਾਨਣ ਵਿਚ ਕਾਂਗਰਸ ਦੀ ਅਣਇੱਛਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੌਰਭ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੇ ਬਾਅਦ ਸੱਤਾ ਵਿਚ ਪਰਤਣ ‘ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੰਕਾਰੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸੰਤੁਲਿਤ ਹੋਣ ਤੇ ਇਹ ਦਿਖਾਉਣ ਦੀ ਲੋੜ ਹੈ ਕਿ ਉਹ ਪਿਆਰ ਫੈਲਾਵੇ। ਦੱਸ ਦੇਈਏ ਕਿ ਪਟਨਾ ਦੀ ਬੈਠਕ ਵਿਚ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਤੇ ਰਾਹੁਲ ਗਾਂਧੀ ਦੋਵੇਂ ਮੌਜੂਦ ਰਹੇ ਪਰ ਆਰਡੀਨੈਂਸ ‘ਤੇ ਗੱਲ ਨਹੀਂ ਹੋ ਸਕੀ।
ਵੀਡੀਓ ਲਈ ਕਲਿੱਕ ਕਰੋ -: