ਹੁਸ਼ਿਆਰਪੁਰ ਇਕ ਦੁਕਾਨਦਾਰ ਖੁਦ ਦੇ ਬਣੇ ਹੋਏ ਜਾਲ ਵਿਚ ਫਸ ਗਿਆ। ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਖੁਦ ਦੀ ਜਵੈਲਰੀ ਸ਼ਾਪ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਹੈ, ਜਦੋਂ ਮੁਲਜ਼ਮਾਂ ਵਿਚੋਂ ਇਕ ਨੇ ਪੁਲਿਸ ਦੀ ਸਖਤੀ ਦੇ ਅੱਗੇ ਆਪਣੇ ਜੁਰਮ ਕਬੂਲਿਆ ਤੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ।
ਹੁਸ਼ਿਆਰਪੁਰ ਪੁਲਿਸ ਐੱਸਪੀ ਸਰਬਜੀਤ ਨੇ ਦੱਸਿਆ ਕਿ 23 ਅਪ੍ਰੈਲ ਨੂੰ ਲਗਭਗ 8.40ਵਜੇ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਕਸਬਾ ਮੁਕੇਰੀਆਂ ਵਿਚ ਸਥਿਤ ਜੌੜਾ ਜਵੈਲਰਸ ਦੀ ਦੁਕਾਨ ਤੋਂ ਹਥਿਆਰਾਂ ਦੀ ਨੋਕ ਤੋਂ ਲੁੱਟ ਕੀਤੀ ਜਿਸ ਦੇ ਬਾਅਦ ਦੁਕਾਨ ਮਾਲਕ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਲੁਟੇਰੇ ਹਥਿਆਰਾਂ ਦੀ ਨੋਕ ‘ਤੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ, ਹੱਥਾਂ ਵਿਚ ਪਾਈ 2 ਡਾਇਮੰਡ ਦੀਆਂ ਅੰਗੂਠੀਆਂ, 2 ਲੱਖ ਦੀ ਨਕਦੀ ਤੇ ਲਗਗ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਸਿੱਖੀ ਦੇ ਰੁਪ ‘ਚ ਬਹਿਰੂਪੀਆ ਹੈ, ਝੂਠ ਬੋਲਦਾ ਹੈ : ਰਵਨੀਤ ਬਿੱਟੂ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਥਾਣਾ ਮੁਕੇਰੀਆਂ ਵਿਚ ਮਾਮਲਾ ਦਰਜ ਕਰਵਾਇਆ ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਰੋਹਿਤ ਕੁਮਾਰ ਉਰਫ ਆਂਡਾ ਪੁੱਤਰ ਰਸ਼ਪਾਲ ਸਿੰਘ ਵਾਸੀ ਰਾਮ ਕਾਲੋਨੀ ਕੈਂਪ, ਹੁਸ਼ਿਆਰਪੁਰ ਨੂੰ ਨਾਜਾਇਜ਼ ਹਥਿਆਰਾਂ ਤੇ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ। ਜਿਸ ਦੇ ਬਾਅਦ ਮੁਲਜ਼ਮ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਰੋਹਿਤ ਕੁਮਾਰ, ਵਿਪਨ ਕੁਮਾਰ, ਪਰਮਵੀਰ ਸਿੰਘ, ਅਭਿਸ਼ੇਸ਼ ਰਾਣਾ, ਪ੍ਰਹਿਲਾਦ ਸਿੰਘ, ਸਾਹਿਲ ਤੇ ਰਮਨ ਕੁਮਾਰ ਨੇ ਜੌੜਾ ਜਵੈਲਰਸ ਦੇ ਮਾਲਕ ਅਤਿਨ ਜੌੜਾ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ ਹੈ।