ਸੰਗਰੂਰ ਵਿੱਚ ਸਿਰਫ ਸ਼ਰਾਬ ਦੀ ਅੱਧੀ ਬੋਤਲ ਨੂੰ ਬਦਲਣ ਲਈ ਨੌਜਵਾਨਾਂ ਨੇ ਇਥੇ ਸ਼ਰਾਬ ਦੇ ਠੇਕੇ ‘ਤੇ ਬੈਠੇ ਕਰਿੰਦਿਆਂ ਅਤੇ ਠੇਕੇ ਦੇ ਮਾਲਕਾਂ ਨਾਲ ਕੁੱਟਮਾਰ ਕੀਤੀ ਤੇ ਨਾਲ ਹੀ ਸਾਢੇ ਤਿੰਨ ਲੱਖ ਦੀ ਨਕਦੀ ਖੋਹ ਕੇ ਦੋ ਗੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਕੁਝ ਨੌਜਵਾਨਾਂ ਨੇ ਅੱਧੀ ਬੋਤਲ ਸ਼ਰਾਬ ਠੇਕੇ ਤੋਂ ਖਰੀਦੀ ਪਰ ਇਸ ਦੀ ਸੀਲ ਦੀ ਕੋਈ ਸਮੱਸਿਆ ਸੀ। ਇਸ ਕਰਕੇ ਇਸ ਨੂੰ ਬਦਲਣ ਲਈ ਉਹ ਦੁਕਾਨ ‘ਤੇ ਵਾਪਸ ਆਏ ।
ਇਸ ਦੌਰਾਨ ਝਗੜਾ ਇੰਨਾ ਵਧ ਗਿਆ ਕਿ ਨੌਜਵਾਨਾਂ ਨੇ ਇਥੇ ਸ਼ਰਾਬ ਦੇ ਠੇਕੇ ‘ਤੇ ਬੈਠੇ ਕਰਿੰਦਿਆਂ ਅਤੇ ਠੇਕੇ ਦੇ ਮਾਲਕਾਂ ਨੂੰ ਕੁੱਟਿਆ ਤੇ ਨਾਲ ਹੀ ਸਾਢੇ 3 ਲੱਖ ਦੀ ਨਕਦੀ ਖੋਹ ਲਈ ਗਈ ਅਤੇ ਦੋ ਵਾਹਨ ਵੀ ਸੜ ਕੇ ਸਵਾਹ ਹੋ ਗਏ।
ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਪਿਆਰ ਨੂੰ ਪ੍ਰਵਾਨ ਨਾ ਚੜ੍ਹਦਾ ਦੇਖ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ, 5 ਦਿਨ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ