ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਦੌਲਤ ਅਤੇ ਸ਼ਾਨੌ-ਸ਼ੌਕਤ ਵਿਖਾਉਣਾ ਆਮ ਹੋ ਗਿਆ ਹੈ। ਆਪਣੇ ਬੱਚੇ ਦੇ ਜਨਮ ਦਿਨ ‘ਤੇ ਮਾਪੇ ਪਾਰਟੀ ਦੇਣ ਤੋਹਫੇ ਦੇਣ ਇਹ ਆਮ ਗੱਲ ਹੈ ਪਰ ਜੇ ਕੋਈ ਇੱਕ ਸਾਲ ਦੀ ਧੀ ਨੂੰ ਕਰੋੜਾਂ ਦੀ ਰੋਲਸ ਰਾਇਸ ਗੱਡੀ ਗਿਫਟ ਕਰੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤ ਚਰਚਾ ਹੋਣੀ ਹੀ ਹੈ। ਦਰਅਸਲ ਇੱਕ ਭਾਰਤੀ ਕਾਰੋਬਾਰੀ ਨੇ ਆਪਣੀ ਧੀ ਦੇ ਪਹਿਲੇ ਬਰਥਡੇ ‘ਤੇ ਆਪਣੀ ਰੋਲਸ-ਰਾਇਸ ਕਾਰ ਤੋਹਫ਼ੇ ਵਜੋਂ ਦਿੱਤੀ। ਹਾਂ ਜੀ, ਦੁਬਈ ਵਿੱਚ ਰਹਿਣ ਵਾਲੇ ਸਤੀਸ਼ ਸਾਂਪਾਲ ਨੇ ਆਪਣੀ ਧੀ ਇਜ਼ਾਬੇਲਾ ਨੂੰ ਇੱਕ ਕਸਟਮ-ਮੇਡ ਪਿੰਕ Rolls-Royce ਗਿਫਟ ਕੀਤੀ, ਜਿਸ ਦੇ ਅੰਦਰ ਇੱਕ ਖਾਸ ਨਾਮ ਲਿਖਿਆ ਹੋਇਆ ਸੀ, ਇੱਕ ਨਿੱਜੀ ਨੋਟ ਅਤੇ “Congratulations Isabella” ਦੀ ਨੇਮਪਲੇਟ ਵੀ ਸੀ।
ਸਤੀਸ਼ ਸਾਂਪਾਲ ਐਨੈਕਸ ਡਿਵੈਲਪਮੈਂਟ ਦਾ ਫਾਊਂਡਰ ਹੈ। ਉਲ ਨੇ ਇੰਸਟਾਗ੍ਰਾਮ ‘ਤੇ ਇਸ ਸ਼ਾਨਦਾਰ ਤੋਹਫ਼ੇ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਉਹ ਆਪਣੀ ਪਤਨੀ ਤਬਿੰਦਾ ਅਤੇ ਧੀ ਇਜ਼ਾਬੇਲਾ ਨਾਲ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਦਾਖਲ ਹੁੰਦਾ ਹੈ। ਪੂਰਾ ਮਾਹੌਲ ਪਿੰਕ ਥੀਮ ਵਿੱਚ ਸਜਾਇਆ ਗਿਆ ਸੀ, ਸ਼ੋਅਰੂਮ ਦੇ ਸਟਾਫ ਨੇ ਪਿੰਕ ਕੱਪੜੇ ਪਾਏ ਹੋਏ ਸਨ ਅਤੇ ਹਰ ਪਾਸੇ ਗੁਲਾਬੀ ਗੁਬਾਰਿਆਂ ਨਾਲ ਸਜਾਵਟ ਸੀ। ਇਜ਼ਾਬੇਲਾ ਵੀ ਇੱਕ ਪਿਆਰੀ ਪਿੰਕ ਡਰੈੱਸ ਵਿੱਚ ਨਜ਼ਰ ਆਈ ਅਤੇ ਉਹ ਸਾਰਿਆਂ ਨਾਲ ਖੁਸ਼ ਹੋ ਕੇ ਨੱਚਦੀ ਦਿਖਾਈ ਦਿੱਤੀ। ਇਸ ਲਗਜ਼ਰੀ ਕਾਰ ਦੀ ਕੀਮਤ ਭਾਰਤ ਵਿਚ 7 ਕਰੋੜ ਤੋਂ ਸ਼ੁਰੂਹੁੰਦੀ ਹੈ। ਇਸ ਦਾ ਟੌਪ ਮਾਡਲ ਢਾਈ ਸੌ ਕਰੋੜ ਤੱਕ ਵੀ ਹੋ ਸਕਦਾ ਹੈ। ਹਾਲਾਂਕਿ ਇਸ ਮਗਰੋਂ ਸੋਸ਼ਲ ਮੀਡੀਆ ‘ਤੇ ਬਹਿਸ ਜਿਹੀ ਛਿੜ ਗਈ।
ਵੀਡੀਓ ਵਿੱਚ ਬਾਅਦ ਵਿੱਚ ਦਿਖਾਇਆ ਗਿਆ ਕਿ ਕਾਰ ਦਾ ਇੰਟੀਰੀਅਰ ਵੀ ਖਾਸ ਤੌਰ ‘ਤੇ ਬੱਚੀ ਲਈ ਤਿਆਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਇਜ਼ਾਬੇਲਾ ਦੀ ਪਹਿਲੀ ਜਨਮਦਿਨ ਪਾਰਟੀ ਵੀ ਖ਼ਬਰਾਂ ਵਿੱਚ ਸੀ, ਜੋ ਫਰਵਰੀ ਵਿੱਚ ਦੁਬਈ ਦੇ ਸਭ ਤੋਂ ਆਲੀਸ਼ਾਨ ਹੋਟਲ ਐਟਲਾਂਟਿਸ ਦਿ ਰਾਇਲ ਵਿੱਚ ਆਯੋਜਿਤ ਕੀਤੀ ਗਈ ਸੀ। ਪੂਰੇ ਸਥਾਨ ਨੂੰ “ਵਿੰਟਰ ਵੰਡਰਲੈਂਡ” ਵਿੱਚ ਬਦਲ ਦਿੱਤਾ ਗਿਆ ਸੀ। ਬਰਫ਼ ਦੀ ਝਲਕ, ਸਫੈਦ ਰੁੱਖ ਅਤੇ ਬਰਫੀਲੇ ਝੂਮਰ ਵਰਗੀ ਸਜਾਵਟ ਸੀ। ਰਾਹਤ ਫਤਿਹ ਅਲੀ ਖਾਨ, ਤਮੰਨਾ ਭਾਟੀਆ, ਆਤਿਫ ਅਸਲਮ ਅਤੇ ਨੋਰਾ ਫਤੇਹੀ ਵਰਗੇ ਵੱਡੇ ਬਾਲੀਵੁੱਡ ਸਿਤਾਰੇ ਵੀ ਪਾਰਟੀ ਵਿੱਚ ਸ਼ਾਮਲ ਹੋਏ। ਇਜ਼ਾਬੇਲਾ ਇੱਕ ਪ੍ਰਿੰਸੇਜ਼ ਗੱਡੀ ਵਿੱਚ ਐਂਟਰ ਹੋਈ ਅਤੇ ਇੱਕ ਬਾਲ ਗਾਊਨ ਪਹਿਨਿਆ ਹੋਇਆ ਸੀ।
ਪਰ ਜਿਥੇ ਕੁਝ ਲੋਕ ਇਸ ਪਿਆਰ ਅਤੇ ਸ਼ਾਨ ਦੀ ਪ੍ਰਸ਼ੰਸਾ ਕਰ ਰਹੇ ਹਨ, ਤਾਂ ਬਹੁਤ ਸਾਰੇ ਯੂਜ਼ਰਸ ਨੇ ਇਸਨੂੰ ਦੌਲਤ ਦਾ ਦਿਖਾਵਾ ਕਿਹਾ। ਇੱਕ ਯੂਜ਼ਰ ਨੇ ਲਿਖਿਆ, “ਇੰਨਾ ਮਹਿੰਗਾ ਤੋਹਫ਼ਾ ਮਿਲਣਾ ਬਹੁਤ ਵਧੀਆ ਹੋਵੇਗਾ, ਪਰ ਉਹ ਕਾਰ ਅਗਲੇ 17 ਸਾਲਾਂ ਤੱਕ ਨਹੀਂ ਚਲ ਸਕਦੀ।” ਇੱਕ ਹੋਰ ਯੂਜ਼ਰ ਨੇ ਮਜ਼ਾਕ ਕੀਤਾ, “ਜਦੋਂ ਤੱਕ ਉਹ ਗੱਡੀ ਚਲਾਉਣ ਜੋਗੀ ਹੋਵੇਗੀ, ਇਸਦੀ ਕੀਮਤ ਅੱਧੀ ਰਹਿ ਜਾਵੇਗੀ। ਰੀਅਲ ਅਸਟੇਟ ਵਿੱਚ ਨਿਵੇਸ਼ ਕਰਨਾ ਬਿਹਤਰ ਹੁੰਦਾ।”
ਇਹ ਵੀ ਪੜ੍ਹੋ : ਬਰਨਾਲਾ-ਲੁਧਿਆਣਾ ਹਾਈਵੇਅ ‘ਤੇ ਦੋ ਕਾਰਾਂ ਵਿਚਾਲੇ ਹੋਈ ਟੱਕਰ, ਇੱਕ ਮਹਿਲਾ ਦੀ ਮੌਤ, 4 ਲੋਕ ਜ਼ਖਮੀ
ਕਮੈਂਟ ਸੈਕਸ਼ਨ ਵਿੱਚ, ਇੱਕ ਯੂਜ਼ਰ ਨੇ ਲਿਖਿਆ- ਮੈਂ ਸਮਝਦੀ ਹਾਂ ਕਿ ਲੋਕ ਆਪਣੇ ਪੈਸੇ ਆਪਣੀ ਮਰਜ਼ੀ ਮੁਤਾਬਕ ਖਰਚ ਕਰ ਸਕਦੇ ਹਨ, ਪਰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇੱਕ ਛੋਟੇ ਬੱਚੇ ਨੂੰ ਰੋਲਸ ਰਾਇਸ ਮਿਲ ਰਹੀ ਹੈ, ਜਦੋਂਕਿ ਕੁਝ ਚੈਰਿਟੀ ਨੂੰ ਮਦਦ ਦੀ ਭੀਖ ਮੰਗਣੀ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: