NASA detects asteroid bigger: ਧਰਤੀ ਦੇ ਵੱਲ ਪੁਲਾੜ ਦੀ ਡੂੰਘਾਈ ਤੋਂ ਇੱਕ ਵਿਸ਼ਾਲ ਉਲਕਾਪਿੰਡ ਆ ਰਿਹਾ ਹੈ। ਇਸ ਉਲਕਾਪਿੰਡ ਦੀ ਰਫਤਾਰ ਇੰਨੀ ਜ਼ਿਆਦਾ ਹੈ ਕਿ ਜੇ ਇਹ ਧਰਤੀ ‘ਤੇ ਡਿੱਗਦਾ ਹੈ ਤਾਂ ਕਈ ਕਿਲੋਮੀਟਰ ਤੱਕ ਤਬਾਹੀ ਮਚਾ ਸਕਦਾ ਹੈ। ਜੇ ਇਹ ਸਮੁੰਦਰ ਵਿੱਚ ਡਿੱਗਦਾ ਹੈ ਤਾਂ ਇਹ ਇੱਕ ਵੱਡੀ ਸੁਨਾਮੀ ਦਾ ਕਾਰਨ ਬਣ ਸਕਦਾ ਹੈ। ਇਸ ਦੇ ਧਰਤੀ ਵੱਲ ਆਉਣ ਲਈ ਅਜੇ ਕੁਝ ਹੀ ਸਮਾਂ ਬਾਕੀ ਹੈ। ਇਸ ਉਲਕਾਪਿੰਡ ਦੀ ਗਤੀ 13 ਕਿਲੋਮੀਟਰ ਪ੍ਰਤੀ ਸਕਿੰਟ ਹੈ। ਇਸਦਾ ਅਰਥ ਹੈ ਕਿ ਲਗਭਗ 46,500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ। ਇਹ ਉਲਕਾਪਿੰਡ ਦਿੱਲੀ ਦੇ ਕੁਤੁਬ ਮੀਨਾਰ ਨਾਲੋਂ ਚਾਰ ਗੁਣਾ ਵੱਡਾ ਹੈ ਅਤੇ ਅਮਰੀਕਾ ਦੇ ਸਟੈਚੂ ਆਫ਼ ਲਿਬਰਟੀ ਤੋਂ ਤਿੰਨ ਗੁਣਾ ਵੱਡਾ ਹੈ।
ਦਰਅਸਲ, ਇਸ ਉਲਕਾਪਿੰਡ ਦਾ ਨਾਮ 2010NY65 ਹੈ। ਇਹ 1017 ਫੁੱਟ ਲੰਬਾ ਹੈ ਯਾਨੀ ਸਟੈਚੂ ਆਫ ਲਿਬਰਟੀ ਤੋਂ ਲਗਭਗ ਤਿੰਨ ਗੁਣਾ ਅਤੇ ਕੁਤੁਬ ਮੀਨਾਰ ਨਾਲੋਂ ਚਾਰ ਗੁਣਾ ਵੱਡਾ ਹੈ। ਸਟੈਚੂ ਆਫ ਲਿਬਰਟੀ 310 ਫੁੱਟ ਅਤੇ ਕੁਤੁਬ ਮੀਨਾਰ 240 ਫੁੱਟ ਉੱਚੀ ਹੈ। ਇਹ ਉਲਕਾਪਿੰਡ 46,500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ। ਇਹ ਉਲਕਾ ਅੱਜ ਯਾਨੀ ਕਿ 24 ਜੂਨ ਨੂੰ ਦੁਪਹਿਰ 12.15 ਵਜੇ ਧਰਤੀ ਕੋਲੋਂ ਲੰਘੇਗਾ।
ਇਸ ਸਬੰਧੀ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਅਨੁਮਾਨ ਹੈ ਕਿ ਇਹ ਧਰਤੀ ਤੋਂ ਲਗਭਗ 3.7 ਮਿਲੀਅਨ ਕਿਲੋਮੀਟਰ ਦੀ ਦੂਰੀ ਤੋਂ ਨਿਕਲੇਗਾ। ਪਰ ਪੁਲਾੜ ਵਿਗਿਆਨ ਵਿੱਚ ਇਸ ਦੂਰੀ ਨੂੰ ਜ਼ਿਆਦਾ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ, ਧਰਤੀ ਨੂੰ ਇਸ ਉਲਕਾ ਤੋਂ ਖ਼ਤਰਾ ਨਹੀਂ ਹੈ। ਨਾਸਾ ਦੇ ਵਿਗਿਆਨੀ ਉਨ੍ਹਾਂ ਸਾਰੇ ਗ੍ਰਹਿ-ਸਮੂਹਾਂ ਨੂੰ ਧਰਤੀ ਲਈ ਖ਼ਤਰਾ ਮੰਨਦੇ ਹਨ, ਜੋ ਧਰਤੀ ਤੋਂ 7.5 ਮਿਲੀਅਨ ਕਿਲੋਮੀਟਰ ਦੇ ਅੰਦਰ ਆਉਂਦੇ ਹਨ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 8 ਜੂਨ ਨੂੰ ਐਸਟਰੋਇਡ 2013X22 ਧਰਤੀ ਦੇ ਨੇੜਿਓਂ ਲੰਘਿਆ ਸੀ। ਇਸ ਦੀ ਗਤੀ 24,050 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਧਰਤੀ ਤੋਂ ਲਗਭਗ 3 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੋਂ ਨਿਕਲਿਆ ਸੀ।.ਦੱਸ ਦਈਏ ਕਿ 2013 ਵਿੱਚ ਚੇਲੀਆਬਿੰਸਕ ਐਸਟਰਾਇਡ ਰੂਸ ਵਿੱਚ ਡਿੱਗਿਆ ਸੀ । ਇਸ ਦੇ ਡਿੱਗਣ ਕਾਰਨ 1 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਅਤੇ ਹਜ਼ਾਰਾਂ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਟੁੱਟ ਗਏ ਸਨ ।